Punjab

ਪਠਾਨਕੋਟ ਵਿੱਚ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ, ਲਗਪਗ 40 ਡਰੋਨ ਹਮਲੇ ਹੋਏ

ਪਠਾਨਕੋਟ, 9 ਮਈ- ਜ਼ਿਲ੍ਹੇ ਪਠਾਨਕੋਟ ਵਿੱਚ ਲਗਾਤਾਰ ਧਮਾਕਿਆਂ ਦੀ ਆਵਾਜ਼ਾਂ ਆ ਰਹੀਆਂ ਹਨ ਅਤੇ ਪਠਾਨਕੋਟ ਵਿੱਚ ਪੂਰੀ ਤਰ੍ਹਾਂ ਬਲੈਕ ਆਊਟ ਹੈ। ਸਥਾਨਕ ਪੁਲਿਸ ਲੋਕਾਂ ਨੂੰ ਅਨਾਉਂਸਮੈਂਟ ਨਾਲ ਕਹਿ ਰਹੀ ਹੈ ਕਿ ਉਹ ਲਾਈਟਾਂ ਨੂੰ ਬਿਲਕੁਲ ਬੰਦ ਰੱਖਣ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਲਗਭਗ ਹੁਣ ਤੱਕ 40 ਡਰੋਨ ਹਮਲੇ ਹੋ ਚੁੱਕੇ ਹਨ। ਇਹਨਾਂ ਧਮਾਕਿਆਂ ਦੀਆਂ ਆਵਾਜ਼ਾਂ ਅਲੱਗ ਅਲੱਗ ਜਗ੍ਹਾ ਤੋਂ ਆ ਰਹੀਆਂ ਹਨ। ਸਥਾਨਕ ਲੋਕ ਪ੍ਰਸ਼ਾਸਨ ਦੇ ਹੁਕਮਾਂ ਦੀ ਪੂਰੀ ਪਾਲਨਾ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button