
ਪਟਿਆਲਾ, 10 ਜੂਨ : ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਏ ਬਲਾਕ ਵਿੱਚ 12 ਵਜੇ ਦੇ ਕਰੀਬ ਰਿਕਾਰਡ ਰੂਮ ‘ਚ ਅੱਗ ਲੱਗਣ ਕਾਰਨ ਪੂਰੇ ਮਿਨੀ ਸਕੱਤਰੇਤ ਅੰਦਰ ਹਫੜਾ-ਦਫੜੀ ਦਾ ਮਾਹੌਲ ਬਣ ਗਿਆ । ਅੱਗ ਲੱਗਣ ਤੋਂ ਤੁਰੰਤ ਬਾਅਦ ਡੀ.ਸੀ ਦਫਤਰ ਦੇ ਕਮਰਿਆਂ ਅੰਦਰ ਕੰਮ ਕਰਦੇ ਮੁਲਾਜ਼ਮ ਸਕਤਰੇਤ ਦੇ ਬਾਹਰ ਕੰਪਲੈਕਸ ‘ਚ ਆ ਗਏ। ਇੱਥੇ ਦੱਸਣਯੋਗ ਹੈ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਤੇ ਨਾ ਪਹੁੰਚ ਸਕੀ, ਜਿਸ ਕਾਰਨ ਕੁਝ ਹੀ ਮਿੰਟਾਂ ਚ ਬਲਾਕ ਵਿਚ ਧੂਆਂ ਫੈਲਣ ਕਾਰਨ ਹਨੇਰਾ ਛਾ ਗਿਆ ਅਤੇ ਲੋਕਾਂ ਅੰਦਰ ਡਰ ਦਾ ਮਾਹੌਲ ਦੇਖਿਆ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਸਮੇਂ ਡਿਪਟੀ ਕਮਿਸ਼ਨਰ ਆਪਣੇ ਦਫਤਰ ਵਿੱਚ ਮੌਜੂਦ ਸਨ। ਡੀ.ਸੀ ਦਫਤਰ ਵਿਖੇ ਚੌਥੀ ਮੰਜ਼ਿਲ ਤੇ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਚ ਥੋੜੀ ਪਰੇਸ਼ਾਨੀ ਪੇਸ਼ ਆਈ ਕਿਉਂਕਿ ਅੱਗ ਉਚਾਈ ਤੇ ਲੱਗੀ ਹੋਣ ਕਾਰਨ ਅਤੇ ਖਿੜਕੀਆਂ ਤੇ ਸ਼ੀਸ਼ੇ ਹੋਣ ਕਾਰਨ ਵੀ ਅੱਗ ਬੁਝਾਉਣ ‘ਚ ਦਿੱਕਤ ਪੇਸ਼ ਆਈ। ਪਟਿਆਲਾ ਦੇ ਮਿਨੀ ਸਕੱਤਰੇਤ ਵਿਖੇ ਅੱਗ ਲੱਗਣ ਤੋਂ ਬਾਅਦ ਇਹ ਮੁੱਦਾ ਹਰ ਥਾਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਕਮਿਸ਼ਨਰ ਪਟਿਆਲਾ, ਡਿਵੀਜ਼ਨ ਵਿਜੇ ਬੁਬਲਾਨੀ IAS ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ।



