Punjab

ਪਟਿਆਲਾ ‘ਚ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਗੈਂਗਸਟਰ ਸੰਨੀ

ਪਟਿਆਲਾ, 7 ਜੂਨ : ਸਥਾਨਕ ਅਰਬਨ ਅਸਟੇਟ ਫੇਜ਼ ਦੋ ਕੋਲ ਪੁਲਿਸ ਮੁਕਬਾਲੇ ਵਿਚ ਇਕ ਗੈਂਗਸਟਰ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਿਸਨੂੰ ਗ੍ਰਿਫਤਾਰ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਇੰਚਾਰਜ ਪ੍ਰਦੀਪ ਬਾਜਵਾ ਦੀ ਟੀਮ ਨੇ ਸੂਚਨਾ ਦੇ ਅਧਾਰ ’ਤੇ ਗੈਂਗਸਟਰ ਸੰਨੀ ਕੁਮਾਰ ਉਰਫ ਤਾਰੀ ਦਾ ਮੋਟਰਸਾਈਕਲ ’ਤੇ ਜਾਂਦੇ ਦਾ ਪਿੱਛਾ ਕੀਤਾ। ਅਰਬਲ ਅਸਟੇਟ ਸਾਧੂ ਬੇਲਾ ਰੋਡ ’ਤੇ ਇਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸੰਨੀ ਨੇ ਪੁਲਿਸ ਟੀਮ ’ਤੇ ਤਿੰਨ ਰਾਊਂਡ ਫਾਇਰ ਕੀਤੇ, ਜਿਸ ’ਤੇ ਪੁਲਿਸ ਨੇ ਜਵਾਬੀ ਫਾਇਰ ਕੀਤੀ। ਪੁਲਿਸ ਦੀ ਇਕ ਗੋਲ਼ੀ ਸੰਨੀ ਦੀ ਸੱਜੀ ਲੱਤ ਵਿਚ ਲੱਗੀ, ਜਿਸਤੋਂ ਬਾਅਦ ਉਹ ਡਿੱਗ ਗਿਆ ਤੇ ਪੁਲਿਸ ਨੇ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਚੋਰੀ ਦਾ ਮੋਟਰਸਾਇਕਲ, ਇਕ ਪਿਸਟਲ ਤੇ ਤਿੰਨ ਰੌਂਦ ਬਰਾਮਦ ਹੋਇਆ ਹੈ। ਇਸ ਖਿਲਾਫ ਐੱਨਡੀਪੀਐੱਸ, ਐਕਸਾਈਜ਼ ਐਕਟ ਅਤੇ ਇਰਾਦਾ ਕਤਲ 17 ਤੋਂ ਵੱਧ ਮਾਮਲੇ ਦਰਜ ਹਨ। ਐੱਸਐੱਸਪੀ ਅਨੁਸਾਰ ਸੰਨੀ ਵਿਦੇਸ਼ ਵਿਚ ਬੈਠੇ ਗੈਂਗਸਟਰ ਗੋਲਡੀ ਢਿੱਲੋਂ ਗਿਰੋਹ ਨਾਲ ਸਬੰਧਤ ਹੈ। ਕਰੀਬ ਦੋ ਸਾਲ ਤੋਂ ਇੰਟਰਨੈੱਟ ਕਾਲ ਰਾਹੀਂ ਢਿੱਲੋਂ ਦੇ ਸੰਪਰਕ ਵਿਚ ਰਿਹਾ ਹੈ ਤੇ ਉਸਦੇ ਇਸ਼ਾਰੇ ’ਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਪਹਿਲਾਂ ਵੀ ਗੋਲਡੀ ਢਿਲੋਂ ਨੇ ਰਾਜਪੁਰਾ ’ਚ ਫਿਰੌਤੀ ਤੇ ਫਾਇਰਿੰਗ ਕਰਵਾਈ ਸੀ। ਸੰਨੀ ਦੀ ਗ੍ਰਿਫਤਾਰੀ ਹੋਈ ਹੈ ਤੇ ਇਸਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button