Punjab

ਨੌਸ਼ਹਿਰਾ ਢਾਲਾ ਦੇ ਸਾਬਕਾ ਪੰਚਾਇਤ ਮੈਂਬਰ ਸਣੇ ਅਨੇਕਾਂ ਪਰਿਵਾਰ ਸੰਧੂ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ

ਝਬਾਲ, 25 ਜੁਲਾਈ : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਲੋਕ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਵਿਚ ਸਾਬਕਾ ਪੰਚਾਇਤ ਮੈਂਬਰ ਲਖਵਿੰਦਰ ਸਿੰਘ, ਬਾਬਾ ਮਲੂਕ ਨਾਥ ਜੀ, ਦਿਲਬਾਗ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਯਾਦਬੀਰ ਸਿੰਘ, ਕਰਨ ਸਿੰਘ, ਅਨਮੋਲਬੀਰ ਸਿੰਘ, ਰਿੰਕੂ, ਪਰਮਜੀਤ ਸਿੰਘ, ਗੁਰਸੇਵਕ ਸਿੰਘ, ਗੁਰਲਾਲ ਸਿੰਘ, ਸੁਖਦੇਵ ਸਿੰਘ, ਵਿਰਸਾ ਸਿੰਘ, ਸਮਸ਼ੇਰ ਸਿੰਘ, ਕਾਲਾ ਸਿੰਘ, ਗੁਰਜੰਟ ਸਿੰਘ, ਬੀਰ ਸਿੰਘ, ਬਲਦੇਵ ਸਿੰਘ ਆਦਿ ਵੱਡੀ ਗਿਣਤੀ ਵਿਚ ਮੋਹਤਬਰਾਂ ਨੂੰ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਚਿੰਨ ਦੇ ਕੇ ਜ਼ਿਲ੍ਹਾ ਲੀਡਰਸ਼ਿਪ ਦੀ ਹਾਜਰੀ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਸਾਨੂੰ ਕਿਸੇ ਦ੍ਰਿੜ, ਬੇਦਾਗ ਅਤੇ ਸੁਹਿਰਦ ਮੁੱਖ ਮੰਤਰੀ ਦੀ ਲੋੜ ਹੈ, ਜਿੰਨਾ ਚਿਰ ਪੰਜਾਬ ਦੀ ਵਾਗਡੋਰ ਭਾਰਤੀ ਜਨਤਾ ਪਾਰਟੀ ਦੇ ਸੁਚੱਜੇ ਅਤੇ ਇਮਾਨਦਾਰ ਹੱਥਾਂ ਵਿਚ ਨਹੀਂ ਆਉਂਦੀ ਪੰਜਾਬ ਇਸੇ ਤਰਾਂ ਹੀ ਲੁੱਟਿਆ ਕੁੱਟਿਆ ਜਾਂਦਾ ਰਹੇਗਾ ਜਿਵੇਂ ਕਿ ਭਾਰਤੀ ਦੀ ਅਜਾਦੀ ਤੋਂ ਬਾਅਦ ਲਗਭਗ 8 ਦਹਾਕੇ ਤੋਂ ਹੀ ਪੰਜਾਬ ਵਿਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਕੰਗਾਲੀ ਦੇ ਰਾਹ ਤੇ ਖੜਾ ਕਰਕੇ ਰੱਖ ਦਿੱਤਾ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਦੇਸ਼ ਦੇ ਦੂਸਰੇ ਸੂਬੇ ਜੋ ਤਰੱਕੀ ਦੀਆਂ ਲੀਹਾਂ ਤੇ ਹਨ ਵਾਂਗ ਵੀ ਤਾਂ ਹੀ ਤਰੱਕੀ ਕਰ ਸਕਦਾ ਹੈ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹ ਤਾਂ ਹੀ ਸੰਭਵ ਹੈ ਕਿ ਆਪਾਂ ਸਾਰੇ ਵਰਗਾਂ ਨੂੰ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਲੋਕਤੰਤਰ ਤਰੀਕੇ ਨਾਲ ਕਾਮਯਾਬ ਕਰੀਏ। ਇਸ ਮੌਕੇ ਤੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਪਿੰਡ ਮੀਰਪੁਰ ਦੀ ਸਮੁੱਚੀ ਸੰਗਤ ਤੇ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਚੱਲਣ ਦਾ ਫੈਸਲਾ ਲਿਆ ਹੈ, ਕਿਉਂਕਿ ਭਾਜਪਾ ਲਈ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਹਰ ਪਾਰਟੀ ਆਗੂ ਦਾ ਭਾਜਪਾ ਪੂਰਾ ਮਾਨ ਸਨਮਾਨ ਬਹਾਲ ਰੱਖਦੀ ਹੈ ਅਤੇ ਹਰ ਦੁੱਖ ਸੁੱਖ ਦੀ ਘੜੀ ਵਿਚ ਚਟਾਂਨ ਵਾਂਗ ਖੜਦੀ ਵੀ ਹੈ।

Related Articles

Leave a Reply

Your email address will not be published. Required fields are marked *

Back to top button