Punjab

ਨੌਜਵਾਨ ਨੂੰ ਮਾਰ ਕੇ ਅਲੀ ਕੇ ਬੰਨ੍ਹ ’ਚ ਸੁੱਟਿਆ, ਮਾਮਲਾ ਦਰਜ

ਫ਼ਿਰੋਜ਼ਪੁਰ, 14 ਜਨਵਰੀ (ਬਾਲ ਕਿਸ਼ਨ)– ਫ਼ਿਰੋਜ਼ਪੁਰ ’ਚ ਅਲੀ ਕੇ ਬੰਨ੍ਹ ’ਤੇ ਨੌਜਵਾਨ ਨੂੰ ਮਾਰ ਕੇ ਸੁੱਟਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 103, 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਨੀਸ਼ ਕੁਮਾਰ ਪੁੱਤਰ ਰਤਨ ਲਾਲ ਵਾਸੀ ਮਕਾਨ ਨੰਬਰ 3 ਭਗਤ ਸਿੰਘ ਕਾਲੌਨੀ ਮੱਲਾਂਵਾਲਾ ਰੋਡ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ ਤੇ ਉਸ ਦੇ ਚਾਚੇ ਦਾ ਲੜਕਾ ਪ੍ਰਦੀਪ ਕੁਮਾਰ ਪੁੱਤਰ ਸਵ. ਸੁਭਾਸ਼ ਚੰਦਰ ਜੋ ਸਾਡੇ ਨਾਲ ਸਾਂਝੀ ਫੈਮਿਲੀ ਵਿਚ ਰਹਿੰਦਾ ਸੀ ਤੇ ਪ੍ਰਦੀਪ ਕੁਮਾਰ ਬੀ.ਡੀ.ਪੀ.ਓ ਦਫ਼ਤਰ ਫਿਰੋਜ਼ਪੁਰ ਵਿਖੇ ਗ੍ਰਾਮ ਰੁਜ਼ਗਾਰ ਸੇਵਕ ਮਨਰੇਗਾ ਨੌਕਰੀ ਕਰਦੀ ਸੀ। ਜੋ ਮਿਤੀ 10 ਜਨਵਰੀ 2025 ਨੂੰ ਉਸ ਦਾ ਭਰਾ ਪ੍ਰਦੀਪ ਕੁਮਾਰ ਕਰੀਬ 10 ਵਜੇ ਆਪਣੀ ਡਿਊਟੀ ਤੇ ਮੋਟਰਸਾਈਕਲ ਸਪਲੈਂਡਰ ਪਲੱਸ ਨੰਬਰ ਪੀਬੀ 08 ਬੀਜੇ 3746 ’ਤੇ ਗਿਆ ਸੀ, ਜੋ ਦੇਰ ਰਾਤ ਤੱਕ ਘਰ ਵਾਪਸ ਨਹੀਂ ਅਇਆ। ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਪ੍ਰਦੀਪ ਕੁਮਾਰ ਦੀ ਭਾਲ ਕਰਦਾ ਰਿਹਾ ਹੈ ਤੇ ਉਸਦਾ ਭਰਾ ਪ੍ਰਦੀਪ ਕੁਮਾਰ ਬਾਰੇ ਕੋਈ ਸੁਰਾਗ ਨਹੀਂ ਲੱਗਾ। ਉਸ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੂੰ ਅਲੀ ਕੇ ਬੰਨ੍ਹ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਤੇ ਉਹ ਆਪਣੇ ਚਾਚੇ ਦੇ ਲੜਕੇ ਸੰਜੀਵ ਕੁਮਾਰ ਨਾਲ ਲੈ ਕੇ ਥਾਣਾ ਸਦਰ ਫਿਰੋਜ਼ਪੁਰ ਆਇਆ ਸੀ ਤੇ ਉਸ ਨੂੰ ਨਾਲ ਲੈ ਕੇ ਮੋਰਚਰੀ ਸਿਵਲ ਹਸਪਤਾਲ ਫਿਰੋਜਪੁਰ ਪਈ ਲਾਸ਼ ਨੂੰ ਵੇਖਿਆ। ਇਹ ਲਾਸ਼ ਉਸ ਦੇ ਚਾਚੇ ਦੇ ਲੜਕੇ ਪ੍ਰਦੀਪ ਕੁਮਾਰ ਦੀ ਹੈ। ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਲੜਕੇ ਪ੍ਰਦੀਪ ਕੁਮਾਰ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਮਾਰ ਕੇ ਅਲੀ ਕੇ ਬੰਨ੍ਹ ਤੇ ਸੁੱਟ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਤਰਸੇਮ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button