Punjab

ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ’ਚ ਸ਼ਿਵ ਸੈਨਾ ਦੇ ਆਗੂਆਂ ’ਤੇ ਪਰਚਾ ਦਰਜ, ਇਹ ਸੀ ਮਾਮਲਾ

ਸ੍ਰੀ ਮੁਕਤਸਰ ਸਾਹਿਬ, 12 ਜੂਨ : ਸ਼ਿਵ ਸੈਨਾ ਦੇ ਕਾਰਕੁੰਨਾਂ ਵੱਲੋਂ ਬੀਤੇ ਬੁੱਧਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਨੇੜੇ ਇਕ ਪਗੜ੍ਹੀਧਾਰੀ ਨੌਜਵਾਨ ਦੀ ਕੀਤੀ ਗਈ ਕੁੱਟਮਾਰ ਦੇ ਮਾਮਲੇ ’ਚ ਮੁਕਤਸਰ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ’ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ’ਚ ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕਰਨ ਤੋਂ ਗੁੱਸੇ ’ਚ ਆਏ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੇ ਬੁੱਧਵਾਰ ਨੂੰ ਸੂਬਾ ਪ੍ਰਧਾਨ ਰਾਜੇਸ਼ ਗਰਗ ਦੀ ਅਗਵਾਈ ’ਚ ਸਥਾਨਕ ਬੱਸ ਸਟੈਂਡ ਚੌਕੀ ਨੇੜੇ ਧਰਨਾ ਦਿੱਤਾ। ਪਰ ਇਸ ਦੌਰਾਨ ਸੜਕ ‘ਤੇ ਜਾਮ ਦੇਖ ਕੇ ਸਾਇਡ ਮੰਗ ਰਹੇ ਕਾਰ ’ਚ ਸਵਾਰ ਇੱਕ ਪਗੜੀਧਾਰੀ ਨੌਜਵਾਨ ਦੇ ਨਾਲ ਸ਼ਿਵ ਸੈਨਾ ਵਰਕਰਾਂ ਦੀ ਝੜਪ ਹੋ ਗਈ। ਹੰਗਾਮਾ ਇੰਨਾ ਵਧ ਗਿਆ ਕਿ ਸ਼ਿਵ ਸੈਨਾ ਵਰਕਰਾਂ ਨੇ ਕਾਰ ਚਾਲਕ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸਨੂੰ ਕਾਰ ਤੋਂ ਬਾਹਰ ਕੱਢ ਲਿਆ। ਤੁਹਾਨੂੰ ਦੱਸ ਦੇਈਏ ਕਿ 29 ਮਈ ਨੂੰ ਕੁਝ ਲੋਕਾਂ ਨੇ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ।ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਲਈ ਸ਼ਿਵ ਸੈਨਾ ਦੇ ਆਗੂਆਂ ਅਤੇ ਵਰਕਰਾਂ ਨੇ ਬੁੱਧਵਾਰ ਸਵੇਰੇ 11:30 ਵਜੇ ਦੇ ਕਰੀਬ ਬੱਸ ਸਟੈਂਡ ਚੌਕੀ ਨੇੜੇ ਧਰਨਾ ਦਿੱਤਾ। ਧਰਨੇ ਦੌਰਾਨ ਜਿਵੇਂ ਹੀ ਜਾਮ ਸ਼ੁਰੂ ਹੋਇਆ, ਵਾਹਨਾਂ ਦੀਆਂ ਕਤਾਰਾਂ ਲੱਗਣ ਲੱਗ ਗਈਆਂ। ਇਸ ਦੌਰਾਨ ਇੱਕ ਕਾਰ ’ਚ ਸਵਾਰ ਇੱਕ ਨੌਜਵਾਨ ਨੇ ਰਸਤਾ ਦੇਣ ਲਈ ਪ੍ਰਦਰਸ਼ਨਕਾਰੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਇੰਨਾ ਵਧ ਗਿਆ ਕਿ ਗੁੱਸੇ ’ਚ ਆਏ ਸ਼ਿਵ ਸੈਨਾ ਵਰਕਰਾਂ ਨੇ ਕਾਰ ’ਚ ਬੈਠੇ ਹੋਏ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਉਸਦੇ ਕੱਪੜੇ ਪਾੜ ਦਿੱਤੇ। ਇਸ ਘਟਨਾ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਰੋਸ ਜਤਾਇਆ ਸੀ ਤੇ ਉਨ੍ਹਾਂ ਪੀੜ੍ਹਤ ਨੌਜਵਾਨ ਤੋਂ ਇਲਾਵਾ ਐਸਐਸਪੀ ਨਾਲ ਵੀ ਇਸ ਮੁੱਦੇ ’ਤੇ ਗੱਲ ਕਰਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਇਸਤੋਂ ਇਲਾਵਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ’ਚ ਅਜਿਹੀਆਂ ਘਟਨਾਵਾਂ ’ਤੇ ਹੈਰਾਨੀ ਪ੍ਰਗਟਾਈ ਹੈ। ਓਧਰ ਪੁਲਿਸ ਵੱਲੋਂ ਹਸਪਤਾਲ ’ਚ ਦਾਖ਼ਲ ਪੀੜ੍ਹਤ ਨੌਜਵਾਨ ਗੁਰਵਿੰਦਰ ਸਿੰਘ ਵਾਸੀ ਪਿੰਡ ਚੜ੍ਹੇਵਾਨ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ਼ ਪਰਚਾ ਦਰਜ਼ ਕਰ ਲਿਆ ਗਿਆ ਹੈ। ਓਧਰ ਸਿੱਖ ਸੰਸਥਾਵਾਂ ਦੇ ਆਗੂ ਇਸ ਪਰਚੇ ’ਚ ਹੋਰ ਧਾਰਾਵਾਂ ਦਾ ਵਾਧਾ ਕਰਵਾਉਣ ਲਈ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਹਨ। ਐਸਪੀ ‘ਡੀ’ ਮਨਮੀਤ ਸਿੰਘ ਦੱਸਿਆ ਕਿ ਸ਼ਿਵ ਸੈਨਾ ਧਨੌਲੀ ਗਰੁੱਪ ਦੇ ਆਗੂ ਰਾਜੇਸ਼ ਗਰਗ ਵੱਲੋਂ ਬੱਸ ਸਟੈਂਡ ਨੇੜੇ ਸੜਕ ਬਲੌਕ ਕਰਨ ਦੀ ਕੋਸ਼ਿਸ ਕੀਤੀ ਗਈ। ਇਸ ਦੌਰਾਨ ਗੁਰਵਿੰਦਰ ਸਿੰਘ ਜੋ ਕਿ ਨਜ਼ਦੀਕੀ ਸੰਧੂ ਹਸਪਤਾਲ ’ਚ ਜਾ ਰਿਹਾ ਸੀ ਤਾਂ ਸ਼ਿਵ ਸੈਨਾ ਦੇ ਆਗੂਆਂ ਨਾਲ ਗੁਰਵਿੰਦਰ ਸਿੰਘ ਦੀ ਬਹਿਸਬਾਜ਼ੀ ਹੋਈ ਤਾਂ ਇਸ ਦੌਰਾਨ ਸ਼ਿਵ ਸੈਨਾਂ ਦੇ ਵਰਕਰਾਂ ਵੱਲੋਂ ਗੁਰਵਿੰਦਰ ਦੀ ਕੁੱਟਮਾਰ ਕੀਤੀ ਤੇ ਉਸਦੇ ਸੱਟਾਂ ਮਾਰੀਆਂ ਜੋ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਹੈ ਜਿਸਦੇ ਬਿਆਨਾਂ ’ਤੇ ਥਾਣਾ ਸਿਟੀ ਵਿਖੇ ਐਫਆਈਆਰ ਦਰਜ਼ ਕਰ ਲਈ ਹੈ ਜੋ ਵੀ ਨਾਮਜ਼ਦ ਹਨ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button