Punjab

ਨੌਜਵਾਨਾਂ ਨੇ ਖੜੇ ਟਰੱਕ ਵਿੱਚ ਮਾਰੀ ਕਾਰ: ਇੱਕ ਦੀ ਮੌਤ ਦੂਜਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ 

ਗੱਡੀ ਵਿੱਚੋਂ ਮਿਲੀ ਪੁਲਿਸ ਦੀ ਵਰਦੀ ਅਤੇ ਨਸ਼ੇ ਨਾਲ ਸੰਬੰਧਿਤ ਸਮਗਰੀ

ਗੁਰਦਾਸਪੁਰ, 7 ਜੂਨ 2025 – ਗੁਰਦਾਸਪੁਰ ਦੇ ਪਿੰਡ ਮੰਗਲ ਹੂਸੈਨ ਨੇੜੇ ਦੋ ਨੌਜਵਾਨਾਂ ਨੇ ਰੋਡ ਤੇ ਖੜ੍ਹੇ ਇੱਕ ਟਰੱਕ ਵਿਚ ਕਾਰ ਮਾਰ ਦਿੱਤੀ ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਪਈ ਹੋਈ ਸੀ ਅਤੇ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਗੱਡੀ ਵਿੱਚੋਂ ਨਸ਼ੇ ਨਾਲ ਸੰਬੰਧਿਤ ਸਮਗਰੀ ਵੀ ਮਿਲੀ ਹੈ। ਟਰੱਕ ਵਿੱਚ ਗੱਡੀ ਮਾਰਨ ਤੋਂ ਪਹਿਲਾਂ ਉਹਨਾਂ ਵੱਲੋਂ ਕਾਰ ਨਾਲ ਇੱਕ ਮੋਟਰਸਾਈਕਲ ਦੇ ਵੀ ਟੱਕਰ ਮਾਰੀ ਗਈ ਸੀ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਨੇ ਆਪਣਾ ਟਰੱਕ ਸਾਈਡ ਤੇ ਖੜਾ ਕੀਤਾ ਹੋਇਆ ਸੀ ਇਸੇ ਦੌਰਾਨ ਇੱਕ ਤੇਜ਼ ਰਫਤਾਰ ਕਾਰ ਸਿੱਧੀ ਆ ਕੇ ਉਸਦੇ ਟਰੱਕ ਦੇ ਵਿੱਚ ਵੱਜੀ ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਇਹ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਆਏ ਹਨ ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button