Punjab

ਨੋਇਡਾ ਤੋਂ ਲੁਧਿਆਣਾ ਆਈ ਔਰਤ ਨਾਲ ਲੁੱਟ-ਖੋਹ, ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁੱਟਿਆ ਪਰਸ, ਮੁਕੱਦਮਾ ਦਰਜ

ਲੁਧਿਆਣਾ, 23 ਫਰਵਰੀ- ਦੋਸਤ ਨਾਲ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਰੋਜ਼ ਗਾਰਡਨ ਵੱਲ ਜਾ ਰਹੀ ਨੋਇਡਾ ਦੀ ਰਹਿਣ ਵਾਲੀ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਬਦਮਾਸ਼ਾਂ ਨੇ ਉਸ ਦਾ ਪਰਸ ਲੁੱਟ ਲਿਆ । ਮਹਿਲਾ ਦੇ ਮੁਤਾਬਕ ਪਰਸ ਵਿੱਚ 7 ਹਜ਼ਾਰ ਰੁਪਏ ਦੀ ਨਕਦੀ, ਡੈਬਿਟ ਕਾਰਡ, ਕੁਝ ਹੋਰ ਦਸਤਾਵੇਜ਼ ਅਤੇ ਮੋਬਾਈਲ ਫੋਨ ਸੀ । ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੌਤਮ ਬੁੱਧ ਨਗਰ ਨੋਇਡਾ ਦੀ ਰਹਿਣ ਵਾਲੀ ਚਿਰਕਿਤਾ ਕਿ ਉਹ ਕਿਸੇ ਕੰਮ ਲਈ ਨੋਇਡਾ ਤੋਂ ਲੁਧਿਆਣਾ ਆਈ ਸੀ । ਉਹ ਆਪਣੇ ਦੋਸਤ ਨਾਲ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਰੋਜ਼ ਗਾਰਡਨ ਵੱਲ ਚੱਲ ਪਈ । ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਿਵੇਂ ਹੀ ਰੋਜ਼ਗਾਰਡਨ ਗੇਟ ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਦਾ ਪਰਸ ਲੁੱਟ ਲਿਆ । ਮਹਿਲਾ ਮੁਤਾਬਕ ਪਰਸ ਵਿੱਚ 7 ਹਜ਼ਾਰ ਰੁਪਏ ਦੀ ਰਕਮ, ਡੈਬਿਟ ਕਾਰਡ, ਕ੍ਰੈਡਿਟ ਕਾਰਡ ,ਏਟੀਐਮ ਕਾਰਡ ਅਤੇ ਮੋਬਾਈਲ ਫੋਨ ਸੀ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਚਿਰਕਿਤਾ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button