Punjab

ਨੀਲ ਗਰਗ ਦਾ ਰਾਜਾ ਵੜਿੰਗ ‘ਤੇ ਹਮਲਾ: “ਨਸ਼ੇ ਦਾ ਬਦਲ ਨਸ਼ਾ ਨਹੀਂ ਹੋ ਸਕਦਾ

ਚੰਡੀਗੜ੍ਹ, 12 ਜੂਨ : ਆਪ ਲੀਡਰ ਨੀਲ ਗਰਗ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨਸ਼ੇ ਦੇ ਮੁੱਦੇ ‘ਤੇ ਤਿੱਖਾ ਜਵਾਬ ਦਿੱਤਾ ਹੈ। ਨੀਲ ਗਰਗ ਨੇ ਕਿਹਾ ਕਿ ਰਾਜਾ ਵੜਿੰਗ ਵੱਲੋਂ ਇਹ ਕਹਿਣਾ ਕਿ ਚਿੱਟੇ ਨੂੰ ਹਟਾ ਕੇ ਡੋਡੇ ਜਾਂ ਅਫੀਮ ਵੱਲ ਵਧਣਾ ਚਾਹੀਦਾ ਹੈ, ਉਹਨਾਂ ਮਾਤਾ-ਪਿਤਾ ਦੀ ਤੋਹੀਨ ਹੈ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਭੇਂਟ ਚੜ੍ਹ ਗਏ ਹਨ। ਨੀਲ ਗਰਗ ਨੇ ਕਿਹਾ, “ਇਹ ਸੋਚਣ ਵਾਲੀ ਗੱਲ ਹੈ ਕਿ ਨਸ਼ੇ ਦਾ ਅਲਟਰਨੇਟ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈ? ਇਹ ਗੱਲਾਂ ਡਰੱਗ ਮਾਫੀਆ ਅੱਗੇ ਸਰੰਡਰ ਕਰਨ ਵਾਂਗ ਹਨ।” ਉਨ੍ਹਾਂ ਜ਼ੋਰ ਦਿੱਤਾ ਕਿ ਨਸ਼ੇ ਨੇ ਪੰਜਾਬ ਦੇ ਕਈ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਅਤੇ ਕਾਂਗਰਸ ਨੇ ਆਪਣੀ ਸਰਕਾਰ ਦੌਰਾਨ ਇਸ ਮੁੱਦੇ ‘ਤੇ ਗੰਭੀਰਤਾ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨਸ਼ੇ ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ, ਪਰ ਕਾਂਗਰਸ ਆਗੂ ਇਸ ਮੁਹਿੰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਨੀਲ ਗਰਗ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਦੀ ਥਾਂ ਅਫੀਮ ਨਹੀਂ, ਸਗੋਂ ਨੌਕਰੀ, ਸਿੱਖਿਆ ਅਤੇ ਕਲੀਨ ਗਵਰਨੈਂਸ ਚਾਹੀਦੀ ਹੈ। ਉਨ੍ਹਾਂ ਆਖ਼ਰ ‘ਚ ਕਿਹਾ, “ਤੁਸੀਂ ਇਹ ਮੁਹਿੰਮ ਹਿੱਸਾ ਬਣੋ, ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”

Related Articles

Leave a Reply

Your email address will not be published. Required fields are marked *

Back to top button