
ਭਗਤਾ ਭਾਈਕਾ, 12 ਜੂਨ : ਪਿੰਡ ਜਲਾਲ ਦੇ ਜੰਮਪਲ ਕੈਨੇਡਾ ਦੇ ਸਰੀ ਵਿਖੇ ਰਹਿੰਦੇ ਨਾਮਵਰ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ਵਿਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਵਿੰਦਰ ਸ਼ਰਮਾ (50) ਵਾਸੀ ਜਲਾਲ ਕਰੀਬ 30 ਸਾਲ ਪਹਿਲਾ ਕੈਨੇਡਾ ਵਿਖੇ ਗਿਆ ਸੀ। ਉਸ ਦਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਚੰਗਾ ਬਿਜਨਸ, ਪ੍ਰੋਪਰਟੀ ਆਦਿ ਦਾ ਕਾਰੋਬਾਰ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਤਨ ਸ਼ਰਮਾ ਮਲੂਕਾ, ਸਰਬਜੀਤ ਸਿੰਘ ਜਲਾਲ ਆਦਿ ਇਸ ਘਟਨਾ ਦੀ ਨਿਖੇਧੀ ਕਰਦੇ ਪਰਿਵਾਰ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਨੂੰ ਲੈਕੇ ਪਿੰਡ ਜਲਾਲ ਵਿਚ ਸੋਗ ਦਾ ਮਾਹੌਲ ਹੈ।



