Punjab

ਨਾਬਾਲਿਗ ਕੁੜੀ ਨਾਲ ਕਰਦਾ ਸੀ ਗ਼ਲਤ ਹਰਕਤਾਂ, ਮੁਲਜ਼ਮ ਗ੍ਰਿਫ਼ਤਾਰ

ਨੰਗਲ, 6 ਜੁਲਾਈ : ਨੇੜਲੇ ਪਿੰਡ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡੀਐੱਸਪੀ ਨੰਗਲ ਕੁਲਬੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਇਕ ਵਿਅਕਤੀ ਨਾਬਾਲਿਗ ਬੇਟੀ ਦੇ ਨਾਲ ਥਾਣਾ ਨੰਗਲ ਵਿਚ ਪੁੱਜਾ। ਦੱਸ ਦਈਏ ਕਿ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਇਕ ਕਰੀਬੀ ਰਿਸ਼ਤੇਦਾਰ ਪਿਛਲੇ ਲੰਬੇ ਸਮੇਂ ਤੋਂ ਬੱਚੀ ਨਾਲ ਗ਼ਲਤ ਹਰਕਤਾਂ ਕਰ ਰਿਹਾ ਸੀ। ਇਹ ਰਿਸ਼ਤੇਦਾਰ ਲੰਬੇ ਸਮੇਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਤੇ ਜਦੋਂ ਘਰ ਵਾਲੇ ਇਧਰ-ਓਧਰ ਜਾਂਦੇ ਸਨ ਤਾਂ ਉਸ ਨਾਲ ਗ਼ਲਤ ਹਰਕਤਾਂ ਕਰਦਾ ਸੀ। ਇਸ ਬਾਰੇ ਖ਼ੁਦ ਬੱਚੀ ਨੇ ਪਿਤਾ ਨੂੰ ਦੱਸਿਆ ਹੈ। ਡੀਐੱਸਪੀ ਨੇ ਕਿਹਾ ਕਿ ਬੱਚੀ ਦੇ ਬਿਆਨਾਂ ਦੇ ਅਧਾਰ ’ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button