Punjab

ਨਾਨੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਾ ਦੋਹਤਾ ਗ੍ਰਿਫਤਾਰ

ਜਲੰਧਰ, 4 ਜੂਨ : ਜੀਆਰਪੀ ਪੁਲਿਸ ਨੇ ਨਾਨੇ ਨੂੰ ਗੱਡੀ ਹੇਠ ਆ ਕੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ 20 ਸਾਲਾ ਦੋਹਤੇ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 20 ਸਾਲਾ ਹਿਮਾਂਸ਼ੂ ਪੁੱਤਰ ਸੰਜੀਵ ਕੁਮਾਰ ਵਾਸੀ ਅਵਤਾਰ ਨਗਰ ਨੇੜੇ ਸੁਰਾਜਗੰਜ ਵਜੋਂ ਕੀਤੀ ਗਈ ਹੈ। ਮੁਲਜ਼ਮ ਨੂੰ ਬੁੱਧਵਾਰ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਮੁਲਜ਼ਮ ਦੀ ਇਹ ਗ੍ਰਿਫਤਾਰੀ ਐੱਸਐੱਚਓ ਅ਼ਸ਼•ੋਕ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ। ਇਸ ਸੰਬੰਧੀ ਜਾਂਚ ਅਧਿਕਾਰੀ ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਾਨਾ ਲਗਪਗ 80 ਸਾਲਾ ਬਲਦੇਵ ਰਾਜ ਵਾਟਰ ਸਪਲਾਈ ਵਿਭਾਗ ਤੋਂ ਸੇਵਾ ਮੁਕਤ ਹੋਇਆ ਸੀ ਅਤੇ ਮੁਲਜ਼ਮ ਉਸ ਨੂੰ ਮਿਲਣ ਵਾਲੀ ਪੈਨਸ਼ਨ ਆਦਿ ਖੋਹ ਕੇ ਲੈ ਜਾਂਦਾ ਸੀ ਅਤੇ ਨਸ਼ੇ ਦਾ ਆਦੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਮਿ੍ਤਕ ਬਲਦੇਵ ਰਾਜ ਨੇ ਬੀਤੀ 13 ਅਗਸਤ 2024 ਨੂੰ ਚੰਦਨ ਨਗਰ ਅੰਡਰ ਬ੍ਰਿਜ ’ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਤਲਾਸ਼ੀ ਦੌਰਾਨ ਮ੍ਰਿਤਕ ਦੀ ਜੇਬ ’ਚੋਂ ਇਕ ਲਿਖਤੀ ਨੋਟ ਮਿਲਿਆ ਸੀ, ਜਿਸ ’ਚ ਉਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਵਾਸਤੇ ਆਪਣੇ ਦੋਹਤੇ ਹਿਮਾਂਸ਼ੂ ਦਾ ਨਾਂ ਲਿਖਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਜੀਆਰਪੀ ਥਾਣੇ ’ਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਜੀਆਰਪੀ ਨੂੰ ਮੁਲਜ਼ਮ ਦੀ ਤਲਾਸ਼ ਸੀ ਤੇ ਮੰਗਲਵਾਰ ਨੂੰ ਸੂਚਨਾ ਦੇ ਆਧਾਰ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

Related Articles

Leave a Reply

Your email address will not be published. Required fields are marked *

Back to top button