Punjab

ਨਸ਼ੇ ਦੀ ਓਵਰਡੋਨ ਕਾਰਨ ਮੌਤ, ਮਾਮਲਾ ਦਰਜ

ਮਹਿਲ ਕਲਾਂ, 28 ਜੁਲਾਈ : ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਨਸ਼ੇ ਕਾਰਨ ਇਕ ਨੌਜਵਾਨ ਦੀ ਮੌਤ ਹੋਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਭੁਪਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਚੰਨਣਵਾਲ ਨੇ ਬਿਆਨ ਦਰਜ ਕਰਵਾਏ ਕਿ ਉਸਦੇ ਦੋ ਲੜਕੇ ਤੇ ਇਕ ਲੜਕੀ ਹੈ। ਉਸ ਦਾ ਛੋਟਾ ਲੜਕਾ ਬੇਅੰਤ ਸਿੰਘ ਜੋ ਨਸ਼ੇ ਕਰਨ ਦਾ ਆਦੀ ਸੀ ਜਿਸ ਨੂੰ ਹਰਮਨ ਸਿੰਘ, ਮੰਗੂ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਕਾਲਾ ਸ਼ਾਮ ਨੂੰ ਆਪਣੇ ਨਾਲ ਘਰੋਂ ਲੈ ਗਏ ਤੇ ਸ਼ਾਮ ਨੂੰ ਕਰੀਬ 7:30 ਵਜੇ ਨਸ਼ੇ ਦੀ ਹਾਲਤ ’ਚ ਛੱਡ ਗਏ ਉਸ ਤੋਂ ਬਾਅਦ ਮੁੱਦਈ ਦੇ ਲੜਕੇ ਬੇਅੰਤ ਸਿੰਘ ਦੀ ਸਿਹਤ ਖ਼ਰਾਬ ਹੋ ਗਈ। ਇਸ ਨੂੰ ਸਿਵਲ ਹਸਪਤਾਲ ਮਹਿਲ ਕਲਾ ਲਿਆਂਦਾ ਗਿਆ, ਜਿੱਥੇ ਮੁੱਦਈ ਦੇ ਲੜਕੇ ਬੇਅੰਤ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਹਰਮਨ ਸਿੰਘ ਪੁੱਤਰ ਕੁਲਦੀਪ ਸਿੰਘ, ਮੰਗੂਾ ਸਿਘ ਪੁੱਤਰ ਇਕਬਾਲ ਸਿੰਘ, ਜਗਦੀਪ ਸਿੰਘ ਪੁੱਤਰ ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਕਾਲਾ ਪੁੱਤਰ ਗੁਰਮੇਲ ਸਿੰਘ ਵਾਸੀਆਨ ਚੰਨਣਵਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button