Punjab

ਨਸ਼ਾ ਬੰਦ ਹੋਣ ’ਤੇ ਸੋਨੇ ਦੀ ਚਿੜ੍ਹੀ ਬਣੇਗਾ ਪੰਜਾਬ : ਗਗਨ ਧਾਲੀਵਾਲ

ਸਾਦਿਕ, 29 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਤਹਿਤ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦਾ ਸੁਪਨਾ ਪੂਰਾ ਹੋ ਰਿਹਾ ਹੈ। ਜਿਸ ਵਿੱਚ ਪਿੰਡ ਦੀਆਂ ਪੰਚਾਇਤਾਂ, ਕਲੱਬ ਤੇ ਮੋਹਤਬਰ ਭਰਵਾਂ ਸਾਥ ਦੇ ਰਹੇ ਹਨ। ਇਹ ਵਿਚਾਰ ਸਾਦਿਕ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਹੋਏ ਸਮਾਗਮ ਦੇ ਮੁੱਖ ਮਹਿਮਾਨ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਫਰੀਦਕੋਟ ਨੇ ਸਾਂਝੇ ਕੀਤੇ। ਉਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਣ ਕੀਤਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਹੈ ਤੇ ਨਸ਼ਾ ਕਰਨ ਵਾਲਿਆਂ ਇਲਾਜ ਕਰਵਾ ਕੇ ਵਧੀਆ ਇਨਸਾਨ ਬਣਾਉਣਾ ਹੈ। ਪਹਿਲਾਂ ਬਹੁਤ ਸਰਕਾਰਾਂ ਆਈਆਂ ਪਰ ਕਿਸੇ ਨੇ ਨਸ਼ਾ ਮੁਕਤੀ ਦਾ ਉੱਦਮ ਨਹੀਂ ਕੀਤਾ ਸਗੋਂ ਨਸ਼ਾ ਸਮਗਲਰਾਂ ਦੀ ਪੁਸ਼ਤ ਪਨਾਹੀ ਕੀਤੀ। ਜਿਸ ਕਾਰਨ ਪੰਜਾਬ ਦੇ ਲੋਕਾਂ ਤੇ ਨਸ਼ਾ ਕਰਨ ਦਾ ਕਲੰਕ ਲੱਗ ਗਿਆ। ਸੱਤਰ ਸਾਲਾਂ ਦਾ ਖਰਾਬ ਸਿਸਟਿਮ ਤਿੰਨ ਵਿੱਚ ਠੀਕ ਕਰਨਾ ਬਹੁਤ ਔਖਾ ਹੈ ਪਰ ਅਸੀਂ ਲੋਕਾਂ ਦੇ ਸਹਿਯੋਗ ਨਾਲ ਲੱਗੇ ਹੋਏ ਹਾਂ ਤੇ ਸਫਲ ਵੀ ਹੋਵਾਂਗੇ। ਮੰਚ ਸੰਚਾਲਨ ਜਸਪ੍ਰੀਤ ਸਿੰਘ ਨੇ ਕੀਤਾ। ਇਕੱਠ ਨੂੰ ਪ੍ਰੋ. ਗੁਰਸੇਵਕ ਸਿੰਘ ਡਾੲਰੈਕਟਰ ਐਂਟੀ ਕਰਪਸ਼ਨ, ਬਾਬਾ ਜਸਪਾਲ ਸਿੰਘ, ਬੀ.ਡੀ.ਪੀ.ਓ ਨੱਥਾ ਸਿੰਘ ਭੁੱਲਰ ਤੇ ਉੱਤਮ ਸਿੰਘ ਡੋਡ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਗਗਨਦੀਪ ਸਿੰਘ ਧਾਲੀਵਾਲ ਵੱਲੋਂ ਸਹੁੰ ਚੁਕਾਈ ਗਈ। ਇਸ ਮੌਕੇ ਡਾ. ਦੀਸ਼ਾ ਸਿੰਘ ਸਰਪੰਚ ਸਾਦਿਕ, ਗੁਰਸੇਵਕ ਸਿੰਘ ਸੰਧੂ ਬੁੱਟਰ, ਓਮ ਪ੍ਰਕਾਸ਼ ਪੰਚ, ਪੰਚਾਇਤ ਸਕੱਤਰ ਦੇਵੀ ਲਾਲ, ਜਗਦੀਸ਼ ਸ਼ਰਮਾ ਬੀਹਲੇਵਾਲਾ, ਸੁਖਮੰਦਰ ਸਿੰਘ ਪੰਚ, ਹਰਜਿੰਦਰ ਸਿੰਘ ਚੌਹਾਨ, ਅਪਾਰ ਸੰਧੂ, ਸੰਦੀਪ ਗੁਲਾਈ ਵੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button