Punjab

ਨਵ-ਵਿਆਹੁਤਾ ਦਾ ਕਤਲ ਕਰ ਕੇ ਫਰਾਰ ਹੋਇਆ ਪਤੀ UP ਤੋਂ ਕਾਬੂ

ਪਹਿਲੇ ਪਤੀ ਨਾਲ ਸੰਪਰਕ ਰੱਖਣ 'ਤੇ ਉਤਾਰਿਆ ਮੌਤ ਦੇ ਘਾਟ

ਲੁਧਿਆਣਾ, 25 ਜੂਨ : ਮੁਹੱਲਾ ਫਤਿਹਜੰਗ ਇਲਾਕੇ ਦੇ ਇਕ ਘਰ ‘ਚੋਂ ਲਾਸ਼ ਬਰਾਮਦ ਹੋਣ ਦੇ ਮਾਮਲੇ ‘ਚ ਪੁਲਿਸ ਨੇ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਧਿਕਾ ਨਾਂ ਦੀ ਇਸ ਘੱਟ ਉਮਰ ਦੀ ਨਵ-ਵਿਆਹੁਤਾ ਨੂੰ ਉਸਦੇ ਪਤੀ ਸੁਸ਼ੀਲ ਨੇ ਕਤਲ ਕੀਤਾ ਸੀ ਤੇ ਵਾਰਦਾਤ ਮਗਰੋਂ ਉਹ ਫਰਾਰ ਚੱਲ ਰਿਹਾ ਸੀ। ਉਕਤ ਮਾਮਲੇ ਦੀ ਪੜਤਾਲ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਵੱਲੋਂ ਕਈ ਟੀਮਾਂ ਬਣਾ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਥਾਣਾ ਡਵੀਜ਼ਨ ਨੰਬਰ ਤਿੰਨ ਦੇ ਮੁੱਖ ਅਫਸਰ ਇੰਸਪੈਕਟਰ ਆਦਿੱਤਿਆ ਸ਼ਰਮਾ ਨੇ ਮੁਲਜ਼ਮ ਸੁਸ਼ੀਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 10 ਜੂਨ ਨੂੰ ਮੁਹੱਲਾ ਫਤਿਹਗੰਜ ਦੇ ਇਕ ਘਰ ‘ਚੋਂ ਕਰੀਬ 20 ਸਾਲ ਦੀ ਰਾਧਿਕਾ ਦੀ ਬੇਹੱਦ ਸੜੀ-ਗਲੀ ਹਾਲਤ ‘ਚ ਲਾਸ਼ ਬਰਾਮਦ ਹੋਈ ਸੀ। ਜਦੋਂ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਰਾਧਿਕਾ ਦੇ ਘਰ ਵਲੋਂ ਲਗਾਤਾਰ ਬਦਬੂ ਆਉਣੀ ਸ਼ੁਰੂ ਹੋਈ, ਮਕਾਨ ਮਾਲਕ ਗੁਰਵਿੰਦਰ ਕੌਰ ਨੇ ਨੇੜੇ ਹੀ ਮੁਹੱਲੇ ‘ਚ ਰਹਿਣ ਵਾਲੀ ਰਾਧਿਕਾ ਦੇ ਭਰਾ ਸ਼ਿਵਾ ਨੂੰ ਸੱਦ ਕੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਕਪੜਿਆਂ ਦੇ ਹੇਠਾਂ ਲੁਕਾ ਕੇ ਰੱਖੀ ਗਈ ਰਾਧਿਕਾ ਦੀ ਲਾਸ਼ ਬਰਾਮਦ ਹੋਈ।

ਪਹਿਲੇ ਪਤੀ ਨਾਲ ਸੰਪਰਕ ਕਾਰਨ ਕੀਤਾ ਕਤਲ

ਪੁਲਿਸ ਅਧਿਕਾਰੀਆਂ ਮੁਤਾਬਿਕ ਸੁਸ਼ੀਲ ਨੇ ਗ੍ਰਿਫ਼ਤਾਰੀ ਤੋਂ ਬਾਅਦ ਕਬੂਲ ਕੀਤਾ ਕਿ ਰਾਧਿਕਾ ਦਾ ਕਤਲ ਉਸਨੇ ਹੀ ਕੀਤਾ ਸੀ।ਸੁਸ਼ੀਲ ਮੁਤਾਬਿਕ ਉਸਨੇ ਚਾਰ ਮਹੀਨੇ ਪਹਿਲਾਂ ਰਾਧਿਕਾ ਨਾਲ ਪਰਿਵਾਰ ਦੀ ਮਰਜ਼ੀ ਖਿਲਾਫ ਮੰਦਰ ‘ਚ ਪ੍ਰੇਮ ਵਿਆਹ ਕੀਤਾ ਸੀ। ਉਸ ਨਾਲ ਵਿਆਹ ਹੋਣ ਦੇ ਬਾਵਜੂਦ ਰਾਧਿਕਾ ਆਪਣੇ ਪਹਿਲੇ ਪਤੀ ਰਾਹੁਲ ਤੇ ਇਕ ਹੋਰ ਵਿਅਕਤੀ ਨਾਲ ਚੋਰੀ ਗੱਲਬਾਤ ਕਰਦੀ ਸੀ।ਉਸਨੂੰ ਰਾਧਿਕਾ ਦੇ ਸਾਬਕਾ ਪਤੀ ਨਾਲ ਦੁਬਾਰਾ ਸਬੰਧਾ ਦਾ ਪਤਾ ਲੱਗਾ ਤਾਂ ਉਸਨੇ ਰਾਧਿਕਾ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਇਸਦੇ ਬਾਵਜੂਦ ਰਾਧਿਕਾ ਬਾਜ਼ ਨਾ ਆਈ ਤਾਂ ਉਸਨੇ ਰੰਜਿਸ਼ ਤੇ ਗੁੱਸੇ ‘ਚ ਆ ਕੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਮਗਰੋਂ ਉਸਨੇ ਲਾਸ਼ ਕੱਪੜੇ ਦੇ ਢੇਰ ਹੇਠ ਲੁਕਾਈ ਅਤੇ ਫਰਾਰ ਹੋ ਕੇ ਇਧਰ-ਉਧਰ ਘੁੰਮਦਾ ਰਿਹਾ।ਪੁਲਿਸ ਨੇ ਕਤਲ ਦਾ ਪਤਾ ਲੱਗਣ ਮਗਰੋਂ ਪੜਤਾਲ ਦੌਰਾਨ ਇਲਾਕੇ ਦੀ ਸੀਸੀ ਟੀਵੀ ਫੁਟੇਜ ਵੀ ਹਾਸਿਲ ਕਰ ਲਈ ਸੀ ਜਿਸ ਵਿੱਚ ਸੁਸ਼ੀਲ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਘਰੋਂ ਫਰਾਰ ਹੁੰਦਾ ਵਿਖਾਈ ਦਿੱਤਾ।

Related Articles

Leave a Reply

Your email address will not be published. Required fields are marked *

Back to top button