Punjab

ਨਵ–ਨਿਯੁਕਤ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਨੇ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦਾ ਸੰਭਾਲਿਆ ਅਹੁਦਾ

ਫ਼ਿਰੋਜ਼ਪੁਰ, 6 ਫਰਵਰੀ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਜਸਦੀਪ ਸਿੰਘ ਕੰਬੋਜ਼ ਸਾਬਕਾ ਪ੍ਰਧਾਨ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਨਵੀਂ ਚੁਣੀ ਗਈ ਐਗਜੈਕਟਿਵ ਜਿਸ ਵਿੱਚ ਲਵਜੀਤ ਪਾਲ ਸਿੰਘ ਟੁਰਨਾ ਨੇ ਬਤੌਰ ਪ੍ਰਧਾਨ ਵਜੋਂ ਅਹੁਦਾ ਸੰਭਾਲਿਆਨੀਲਰਤਨ ਸ਼ਰਮਾ ਨੇ ਸੈਕਟਰੀ ਅਤੇ ਜੋਬਨਜੀਤ ਸਿੰਘ ਨੇ ਵਾਈਸ ਪ੍ਰਧਾਨ ਵਜੋਂ ਚਾਰਜ ਲਿਆ। ਇਸ ਦੌਰਾਨ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਦਾ ਉਨ੍ਹਾਂ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾਉਨਾਂ ਨੇ ਅੱਗੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਕੀਲ ਭਾਈਚਾਰੀ ਦੀਆਂ ਜੋ ਵੀ ਸਮੱਸਿਆਵਾਂ ਜਾਂ ਲੋੜਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਬਾਰ ਅਤੇ ਬੈਂਚ ਵਿੱਚ ਵਧੀਆ ਤਾਲਮੇਲ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਨਿਆਂ ਦਿਵਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕਚਹਿਰੀ ਵਿੱਚ ਕੰਮ ਕਰਦੇ ਮੂਸੀ ਸਬਾਨ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾਪ੍ਰਧਾਨਗੀ ਦਾ ਅਹੁਦਾ ਸੰਭਾਲਣ ਸਮੇਂ ਉਨਾਂ ਦੇ ਨਾਲ ਐਡਵੋਕੇਟ ਹਰੀ ਚੰਦ ਕੰਬੋਜ਼, ਮਨੋਹਰ ਲਾਲ ਚੁੱਘ, ਰਜਿੰਦਰ ਕੱਕੜ, ਕਰਮਜੀਤ ਸਿੰਘ ਜੋਸਨ, ਪੰਡਿਤ ਅਸ਼ਵਨੀ ਕੁਮਾਰ, ਕੇਡੀ ਸਿਆਲ, ਗਗਨਦੀਪ ਸਿੰਘ ਥਿੰਦ, ਜਸਦੀਪ ਸਿੰਘ ਕੰਬੋਜ਼, ਨਵਬੀਰ ਸਿੰਘ ਢਿੱਲੋ, ਇੰਦਰਜੀਤ ਸਿੰਘ ਘੱਲੂ, ਸਤਨਾਮ ਸਿੰਘ ਥਿੰਦ, ਸੁਖਪਾਲ ਸਿੰਘ, ਇਕਬਾਲ ਬਾਵਾ, ਗੁਰਪ੍ਰੀਤ ਸਿੰਘ ਭੁੱਲਰ, ਗੁਰਮੀਤ ਸਿੰਘ ਸੰਧੂ, ਦਲਜੀਤ ਸਿੰਘ ਧਾਲੀਵਾਲ, ਮਿਹਰ ਸਿੰਘ ਮੱਲ, ਅਰਸਦੀਪ ਸਿੰਘ ਰੰਧਾਵਾ ਆਦਿ ਵਕੀਲ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button