Punjab

ਨਵੀਂ ਸੋਚ ਨਵਾਂ ਪੰਜਾਬ’ ਮੁਹਿੰਮ ਤਹਿਤ 5 ਅਪ੍ਰੈਲ ਨੂੰ ਇੰਪੀਰੀਅਲ ਕੈਸਲ ਪੈਲੇਸ ਵਿਖੇ ਸਮਾਗਮ ਹੋਵੇਗਾ: ਵਿਧਾਇਕ ਰਾਣਾ

ਸੁਲਤਾਨਪੁਰ ਲੋਧੀ 4 ਅਪ੍ਰੈਲ 2025- ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ 5 ਅਪ੍ਰੈਲ ਨੂੰ ਇੰਪੀਰੀਅਲ ਕੈਸਲ ਪੈਲੇਸ ਵਿਖੇ ‘ਨਵੀਂ ਸੋਚ ਨਵਾਂ ਪੰਜਾਬ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਦੁਪਹਿਰ 12 ਵਜੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੁਲਤਾਨਪੁਰ ਲੋਧੀ ਹਲਕੇ ਦੇ ਕਿਸਾਨ, ਮਜ਼ਦੂਰ ਅਤੇ ਹੋਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਵਧੀਆ ਖੇਤੀਬਾੜੀ ਅਭਿਆਸ ਨੂੰ ਅਪਣਾਉਣਾ, ਫਸਲਾਂ ਦੀ ਵਿਭਿੰਨਤਾ ਅਤੇ ਝੋਨੇ ਦੀ ਫਸਲ ਦੀ ਬਜਾਏ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ ਜੋ ਕਿ ਜ਼ਿਆਦਾ ਪਾਣੀ ਦੀ ਖਪਤ ਕਰਦੀ ਹੈ ਤਾਂ ਜੋ ਕਿਸਾਨ ਘੱਟ ਲਾਗਤ ‘ਤੇ ਵਧੇਰੇ ਆਮਦਨ ਕਮਾ ਸਕਣ। ਇਸ ਸਮਾਗਮ ਵਿੱਚ ਖੇਤੀ ਮਾਹਿਰ ਆਪਣੇ ਤਜਰਬੇ ਸਾਂਝੇ ਕਰਨਗੇ।ਉਹਨਾਂ ਸਮੁੱਚੇ ਹਲਕੇ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਅਤੇ ਇਸਦਾ ਲਾਭ ਉਠਾਉਣ ਦੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button