Punjab

ਨਵੀਂ ਸਕੂਟਰੀ ਦੀ ਪਾਰਟੀ ਕਰਨ ਗਏ ਮਾਮੀ-ਭਾਣਜੇ ਸਣੇ ਤਿੰਨ ਲੋਕਾਂ ਦੀ ਮੌਤ, ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ

ਮਲੇਰਕੋਟਲਾ, 2 ਜੂਨ : ਨਵੀਂ ਖ਼ਰੀਦੀ ਸਕੂਟਰੀ ਦੀ ਪਾਰਟੀ ਦੇ ਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਸੜਕ ਕੰਢੇ ਖੜ੍ਹੇ ਟਰੱਕ ’ਚ ਪਿੱਛੋਂ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਐੱਸਐੱਸਐੱਫ ਦੀ ਟੀਮ ਨੇ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ-ਮਲੇਰਕੋਟਲਾ ਮੁੱਖ ਮਾਰਗ ’ਤੇ ਐਤਵਾਰ ਦੇਰ ਰਾਤ ਹੋਏ ਸੜਕ ਹਾਦਸੇ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਤਕ ਸਾਹਿਦ ਦੀ ਪਤਨੀ ਫਾਤਿਮਾ ਨੇ ਨਵੀਂ ਐਕਟਿਵਾ ਖਰੀਦੀ ਸੀ ਜਿਸ ਦੀ ਪਾਰਟੀ ਕਰਨ ਐਤਵਾਰ ਨੂੰ ਪਰਿਵਾਰ ਘਰੋਂ ਬਾਹਰ ਗਿਆ ਸੀ ਤੇ ਪਾਰਟੀ ਉਪਰੰਤ ਪਰਿਵਾਰ ਰਾਤ ਨੂੰ ਘਰ ਪਰਤ ਰਿਹਾ ਸੀ, ਇਸੇ ਦੌਰਾਨ ਇਹ ਹਾਦਸਾ ਹੋ ਗਿਆ। ਇਸ ਮੌਕੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਕੁੱਪ ਕਲਾਂ ਨੇੜੇ ਹਾਈਵੇ ਕੰਢੇ ਇਕ ਟਰੱਕ ਪੈਂਚਰ ਹੋਇਆ ਖੜ੍ਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਆਈ-20 ਕਾਰ ਹਨੇਰੇ ਕਾਰਨ ਟਰੱਕ ਦੇ ਪਿੱਛੇ ਜਾ ਟਕਰਾਈ। ਹਾਦਸੇ ਦੌਰਾਨ ਕਾਰ ਸਵਾਰ ਕੌਸ਼ਰ ਪਤਨੀ ਮੁਹੰਮਦ ਅਸ਼ਰਫ (50) ਵਾਸੀ ਪਿੰਡ ਸ਼ੇਰਵਾਨੀ ਕੋਟ, ਉਨ੍ਹਾਂ ਦਾ ਭਾਣਜਾ ਸਾਹਿਦ ਅਤੇ ਰੋਹਿਤ ਵਾਸੀ ਮਲੇਰਕੋਟਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਿ੍ਤਕ ਸਾਹਿਦ ਦੀ ਪਤਨੀ ਫਾਤਿਮਾ ਅਤੇ ਬੱਚਾ ਤਹਿਮੂਦ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜੋ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਏ ਗਏ ਹਨ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button