Punjab

ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ! ਕਿਸਾਨਾਂ ਨੇ ਵਾਹੀ ਚਾਰ ਏਕੜ ਫ਼ਸਲ; ਖੇਤੀਬਾੜੀ ਵਿਭਾਗ ਨੇ ਚਿੱਟੀ ਮੱਖੀ ਦੇ ਹਮਲੇ ਤੋਂ ਕੀਤਾ ਇਨਕਾਰ

ਬਠਿੰਡਾ, 23 ਜੁਲਾਈ : ਜ਼ਿਲ੍ਹੇ ’ਚ ਨਰਮੇ ਦੀ ਫ਼ਸਲ ਇਕ ਵਾਰ ਮੁੜ ਚਿੱਟੀ ਮੱਖੀ ਦੀ ਮਾਰ ਹੇਠ ਆ ਗਈ ਹੈ। ਪਿੰਡ ਪੱਕਾ ਕਲਾਂ ’ਚ ਚਿੱਟੀ ਮੱਖੀ ਦੇ ਹਮਲੇ ਕਾਰਨ ਦੋ ਦਿਨਾਂ ਅੰਦਰ ਦੋ ਕਿਸਾਨਾਂ ਨੇ ਆਪਣੀ ਚਾਰ ਏਕੜ ਨਰਮੇ ਦੀ ਖੜ੍ਹੀ ਫਸਲ ਵਾਹ ਦਿੱਤਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਚਿੱਟੀ ਮੱਖੀ ਦੇ ਹਮਲੇ ਤੋਂ ਇਨਕਾਰ ਕੀਤਾ ਹੈ ਤੇ ਅਜੇ ਤੱਕ ਇਨ੍ਹਾਂ ਦੋਵਾਂ ਸਮੇਤ ਕਿਸੇ ਕਿਸਾਨ ਨੇ ਇਸ ਮਾਮਲੇ ’ਚ ਖੇਤੀਬਾੜੀ ਵਿਭਾਗ ਦੇ ਮਾਹਰਾਂ ਨਾਲ ਸੰਪਰਕ ਨਹੀਂ ਕੀਤਾ।ਪਿੰਡ ਪੱਕਾ ਕਲਾਂ ਦੇ ਕਿਸਾਨ ਸਤਨਾਮ ਸਿੰਘ ਤੇ ਹਰਬੰਸ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਰਮੇ ਉੱਪਰ ਚਿੱਟੀ ਮੱਖੀ ਦੇ ਹਮਲੇ ਕਾਰਨ ਫ਼ਸਲ ਨੂੰ ਵਾਹਿਆ ਹੈ। ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ 52 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ। ਨਰਮਾ ਤਕਰੀਬਨ ਤਿੰਨ-ਤਿੰਨ ਫੁੱਟ ਤਕ ਪੁੱਜ ਗਿਆ ਹੈ ਪਰ ਚਿੱਟੀ ਮੱਖੀ ਦੇ ਹਮਲੇ ਕਾਰਨ ਬੂਟੇ ਵਧ ਨਹੀਂ ਰਹੇ। ਉਹ ਛੇ ਵਾਰ ਦਵਾਈ ਦਾ ਛਿੜਕਾ ਕਰ ਚੁੱਕੇ ਹਨ ਚਿੱਟੀ ਮੱਖੀ ਮਰ ਨਹੀਂ ਰਹੀ। ਕਿਸਾਨ ਮੁਤਾਬਕ ਨਰਮੇ ਵਾਲੀ ਜ਼ਮੀਨ ’ਚ ਨਾ ਤਾਂ ਪਾਣੀ ਲਈ ਕੋਈ ਮੋਟਰ ਹੈ ਤੇ ਨਾ ਹੀ ਇਸਨੂੰ ਨਹਿਰੀ ਪਾਣੀ ਲੱਗਦਾ ਹੈ। ਕਿਸਾਨ ਦਾ ਕਹਿਣਾ ਹੈ ਕਿ ਉਸਨੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਅਜੇ ਤਕ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਕੋਈ ਸੰਪਰਕ ਨਹੀਂ ਕੀਤਾ। ਇਸੇ ਤਰ੍ਹਾਂ ਹੀ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਏਕੜ ਨਰਮੇ ਦੀ ਫ਼ਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਹੋਇਆ ਹੈ, ਜਿਸ ਕਾਰਨ ਉਸਨੂੰ ਮਜਬੂਰਨ ਫਸਲ ਵਾਹੁਣੀ ਪਈ ਹੈ। ਉਸ ਨੇ ਵੀ ਕਈ ਵਾਰ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ, ਪਰ ਇਸ ਦੇ ਬਾਵਜੂਦ ਚਿੱਟੀ ਮੱਖੀ ਘਟਣ ਦਾ ਨਾਮ ਨਹੀਂ ਲੈ ਰਹੀ। ਹੁਣ ਉਹ ਇਸੇ ਜ਼ਮੀਨ ’ਚ ਝੋਨਾ ਲਗਾ ਰਿਹਾ ਹੈ। ਉਸ ਨੇ ਚਾਰ ਕਨਾਲਾਂ ਨਰਮੇ ਦੀ ਫ਼ਸਲ ਰੱਖੀ ਹੈ ਤਾਂ ਜੋ ਚਿੱਟੀ ਮੱਖੀ ਦਾ ਹਮਲਾ ਚੈੱਕ ਕੀਤਾ ਜਾ ਸਕੇ।

Related Articles

Leave a Reply

Your email address will not be published. Required fields are marked *

Back to top button