Punjab

ਧੋਖੇ ਨਾਲ ਕਿਸਾਨਾਂ ਲੀਡਰਾਂ ਨੂੰ ਫੜ ਕੇ ਸ਼ਾਂਤਮਈ ਧਰਨਾ ਚਕਾਉਣਾ ਗਲਤ : ਭੁੱਲਰ

ਫਿਰੋਜ਼ਪੁਰ 20 ਮਾਰਚ (ਬਾਲ ਕਿਸ਼ਨ)– ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਪੀ.ਏ.ਸੀ ਮੈਂਬਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਿਸਾਨਾਂ ਤੇ ਜਬਰ ਜੁਲਮ ਕਰਨ ਵਾਲੀ ਦਿੱਲੀ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀਉਨ੍ਹਾਂ ਕਿਹਾ ਸਰਕਾਰ ਵੱਲੋ ਕਿਸਾਨੀ ਮਸਲੇ ਹੱਲ ਕਰਨ ਲਈ ਮੀਟਿੰਗ ਸੱਦ ਕੇ ਧੋਖੇ ਨਾਲ  ਕਿਸਾਨ ਲੀਡਰ ਨੂੰ ਫੜਨਾ ਗੈਰਕਾਨੂੰਨੀ ਹੈ।ਸ਼ਾਤ ਮਈ ਤਾਰੀਕੇ ਨਾਲ ਵੱਖ ਵੱਖ ਜਗਾਹ ਤੇ ਬੈਠੇ ਕਿਸਾਨਾਂ ਤੇ ਰਾਤ ਦੇ ਹਨੇਰੇ ਵਿੱਚ ਜਬਰ ਜੁਲਮ ਕਰਕੇ ਉਠਾਉਣਾ  ਸਰਕਾਰ ਦਾ ਸ਼ਰਮਨਾਕ ਕਾਰਾ ਹੈ । ਸੈਂਟਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਆਪਸ ਵਿੱਚ ਘਿਉ ਖਿਚੜੀ ਹਨ । ਕੇਜਰੀ ਵਾਲ ਨੂੰ ਸਪੈਸ਼ਲ ਕਿਸਾਨਾਂ ਤੇ ਜਬਰ ਜੁਲਮ ਕਰਨ ਲਈ ਭੇਜਿਆ ਗਿਆ । ਕੇਜਰੀਵਾਲ ਦੀ ਸੈਂਟਰ ਨਾਲ ਮਿਲੀਭੁਗਤ ਹੋਣਕਾਰਨ ਕਿਸਾਨਾਂ ਤੇ ਲਾਠੀਚਾਰਜ ਅਤੇ ਜਬਰ ਜ਼ੁਲਮ ਕੀਤਾ ਗਿਆ ਹੈ । ਪੰਜਾਬ ਸਰਕਾਰ ਦਿੱਲੀ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ। ਜਦੋਂ ਕਿਸਾਨਾਂ ਨੇ ਸੜਕਾਂ ਹੀ ਨਹੀ ਰੋਕੀਆਂ ਫਿਰ ਸੜਕਾਂ ਦੇ ਅੱਗੇ ਬਾਰਡਰ ਤਾਂ ਹਰਿਆਣਾ ਸਰਕਾਰ ਨੇ ਬਣਾਇਆ ਹੋਇਆ ਹੈ ਉਨ੍ਹਾਂ ਤੋਂ ਖਾਲੀ ਕਰਾਉਣ ਲਈ ਹਰਿਆਣਾ ਸਰਕਾਰ ਤੇ ਕਾਰਵਾਈ ਕਿਉਂ ਨਹੀ। ਪੰਜਾਬ ਸਰਕਾਰ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਦੇ ਬਹਾਨੇ ਧੋਖਾ ਕਰਦੀ ਆ ਰਹੀ ਅਤੇ ਕਿਸਾਨਾਂ ਨਾਲ ਵਿਸਵਾਸ਼ ਘਾਤ ਕੀਤਾਪੰਜਾਬ ਦਾ ਮਾਹੋਲ ਮੋਦੀ ਅਤੇ ਕੇਜਰੀਵਾਲ, ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਖ਼ਰਾਬ ਕਰ ਰਹੇ ਹਨ ਅਤੇ ਪੰਜਾਬ ਤੇ ਜਬਰ ਜੁਲਮ ਕਰਨ ਵਾਸਤੇ ਸਾਡੇ ਭਰਾਵਾਂ ਤੋ ਭਰਾਵਾਂ ਤੇ ਜ਼ੁਲਮ ਕਰਵਾ ਰਹੇ ਹਨ। ਭਗਵੰਤ ਮਾਨ ਪੰਜਾਬ ਵਿੱਚ ਦਿੱਲੀ ਦੇ ਆਖੇ ਲੱਗ ਕੇ ਜ਼ੁਲਮ ਕਰਨਾ ਬੰਦ ਕਰੋ। ਯਾਦ ਰੱਖਿਉ ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਆਉਣੀਆਂ ਹਨ ਤੁਹਾਨੂ ਇਸ ਜ਼ੁਲਮ ਦਾ ਹਿਸਾਬ ਦੇਣਾ ਪਵੇਗਾਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਦੀ ਸਾਰੀ ਜੰਥੇਬੰਦੀ ਸ਼ਾਤ ਮਈ ਤਾਰੀਕੇ ਨਾਲ ਬੈਠੇ ਕਿਸਾਨਾਂ ਤੇ ਲਾਠੀਚਾਰਜ ਕਰਨ ਅਤੇ ਜਬਰ ਜ਼ੁਲਮ ਕਰਨ ਦੀ ਨਿਖੇਧੀ ਕਰਦੀ ਹੈ।

Related Articles

Leave a Reply

Your email address will not be published. Required fields are marked *

Back to top button