Punjab

ਧੁੰਦ ਕਾਰਨ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਮੁੜ ਹੋਣਗੀਆਂ ਬਹਾਲ

ਫਿਰੋਜ਼ਪੁਰ, 25 ਦਸੰਬਰ : ਉੱਤਰ ਰੇਲਵੇ ਵੱਲੋਂ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਪਿਛਲੇ ਦਿਨੀਂ ਰੱਦ ਕੀਤੀਆਂ ਗਈਆਂ ਕੁਝ ਪ੍ਰਮੁੱਖ ਰੇਲ ਗੱਡੀਆਂ ਦਾ ਸੰਚਾਲਨ ਹੁਣ ਮੁੜ ਬਹਾਲ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਦੇ ਇਸ ਫੈਸਲੇ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ, ਖਾਸ ਕਰਕੇ ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਬਹਾਲ ਕੀਤੀਆਂ ਗਈਆਂ ਰੇਲ ਗੱਡੀਆਂ ਆਪਣੇ ਪੁਰਾਣੇ ਨਿਰਧਾਰਿਤ ਸਮੇਂ ਅਨੁਸਾਰ ਮੁੜ ਪਟੜੀ ’ਤੇ। ਗੱਡੀ ਨੰਬਰ 74939 (ਜਲੰਧਰ ਸਿਟੀ–ਫ਼ਿਰੋਜ਼ਪੁਰ ਛਾਉਣੀ): ਇਸ ਗੱਡੀ ਦਾ ਸੰਚਾਲਨ 01 ਜਨਵਰੀ 2026 ਤੋਂ ਸ਼ੁਰੂ ਹੋਵੇਗਾ। ਗੱਡੀ ਨੰਬਰ 74932 (ਫ਼ਿਰੋਜ਼ਪੁਰ ਛਾਉਣੀ – ਜਲੰਧਰ ਸਿਟੀ): ਇਹ ਰੇਲ ਗੱਡੀ 02 ਜਨਵਰੀ 2026 ਤੋਂ ਮੁੜ ਚਲਾਈ ਜਾਵੇਗੀ। ਗੱਡੀ ਨੰਬਰ 74651 (ਅੰਮ੍ਰਿਤਸਰ – ਡੇਰਾ ਬਾਬਾ ਨਾਨਕ): ਇਸ ਦਾ ਸੰਚਾਲਨ 01 ਜਨਵਰੀ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਗੱਡੀ ਨੰਬਰ 74652 (ਡੇਰਾ ਬਾਬਾ ਨਾਨਕ – ਵੇਰਕਾ): ਇਹ ਗੱਡੀ ਵੀ 01 ਜਨਵਰੀ 2026 ਤੋਂ ਆਪਣੀ ਸੇਵਾ ਸ਼ੁਰੂ ਕਰੇਗੀ। ਉੱਤਰ ਰੇਲਵੇ ਫ਼ਿਰੋਜ਼ਪੁਰ ਦੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ, ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਸਾਰੀਆਂ ਰੇਲ ਗੱਡੀਆਂ ਆਪਣੀ ਪੁਰਾਣੀ ਸਮਾਂ-ਸਾਰਣੀ ਅਨੁਸਾਰ ਹੀ ਚੱਲਣਗੀਆਂ। ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ ‘ਰੇਲ ਮੱਦਦ’ ਨੰਬਰ 139 ਜਾਰੀ ਕੀਤਾ ਹੋਇਆ ਹੈ। ਸਫ਼ਰ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਰੇਲ ਗੱਡੀ ਦੇ ਆਉਣ-ਜਾਣ ਦਾ ਸਮਾਂ ਜਾਂ ਹੋਰ ਪੁੱਛਗਿੱਛ ਲਈ ਯਾਤਰੀ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button