
ਲੁਧਿਆਣਾ, 5 ਮਈ : ਨਿਊ ਸਵੈਨ ਗਰੁੱਪ ਆਫ਼ ਕੰਪਨੀਜ਼ ਦੀ ਸ਼ੁਰੂਆਤ 1985 ਵਿੱਚ ਹੋਈ। ਕੰਪਨੀ ਦੀ ਸ਼ੁਰੂਆਤ ਤੋਂ ਹੀ ਉਪਕਾਰ ਸਿੰਘ ਆਹੂਜਾ ਗਰੁੱਪ ਪ੍ਰਬੰਧਕ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਕੰਪਨੀ ਨੇ ਪਹਿਲੀ ਵਾਰ ਜਾਪਾਨੀ ਉੱਦਮ ਦੀ ਸ਼ੁਰੂਆਤ ਦੇ ਨਾਲ ਭਾਰਤ ਵਿੱਚ ਪੀਵੀਸੀ ਕੋਟੇਡ ਕੰਪੋਨੈਂਟ ਵਿਕਸਤ ਕੀਤੇ। ਆਹੂਜਾ ਸਮਰਪਿਤ ਇੰਜੀਨੀਅਰਾਂ, ਊਰਜਾਵਾਨ ਪ੍ਰਬੰਧਨ ਅਤੇ ਹੁਨਰਮੰਦ ਕਰਮਚਾਰੀਆਂ ਦੀ ਸਹਾਇਕ ਟੀਮ ਦੇ ਨਾਲ ਸ਼ੀਟ ਮੈਟਲ ਕੰਪੋਨੈਂਟਸ, ਅਸੈਂਬਲੀਆਂ, ਫਾਈਨ ਬਲੈਂਕਡ ਕੰਪੋਨੈਂਟਸ, ਪੀਵੀਸੀ ਕੋਟੇਡ ਅਤੇ ਡਿਪ ਮੋਲਡ ਕੰਪੋਨੈਂਟਸ ਦੇ ਨਿਰਮਾਣ ਦੇ ਖੇਤਰ ਵਿੱਚ ਵੱਡੀ ਸਫਲਤਾ ਨਾਲ ਕੰਪਨੀ ਦਾ ਸੰਚਾਲਨ ਕਰ ਰਹੇ ਹਨ। ਉਹ ਕਈ ਸਾਲਾਂ ਤੋਂ ਭਾਰਤ ਤੇ ਵਿਦੇਸ਼ਾਂ ਵਿੱਚ ਆਟੋਮੋਟਿਵ ਉਦਯੋਗ ਨਾਲ ਨੇੜਿਓਂ ਜੁੜੇ ਹੋਏ ਹਨ ਅਤੇ ਸਫਲਤਾਪੂਰਵਕ ਕਾਰੋਬਾਰ ਵਿੱਚ 40 ਸਾਲ ਪੂਰੇ ਕੀਤੇ ਹਨ। ਨਿਊ ਸਵੈਨ ਤਿੰਨ ਖੇਤਰਾਂ ਵਿੰਚ ਵੰਡੀ ਹੋਈ ਹੈ, ਜਿਸ ਵਿੱਚ ਆਟੋ ਕੰਪੋਨੈਂਟਸ, ਐਗਰੀਕਲਚਰਲ ਮਸ਼ੀਨਰੀ ਅਤੇ ਸਾਈਕਲ ਕੰਪੋਨੈਂਟਸ ਦਾ ਨਿਰਮਾਣ ਸ਼ਾਮਲ ਹੈ। ਉਨ੍ਹਾਂ ਦੇ ਸਫਲ ਲੀਡਰਸ਼ਿਪ ਹੁਨਰ ਨੇ ਕੁਝ ਸਾਲਾਂ ਵਿੱਚ ਕੰਪਨੀ ਨੂੰ ਵਿਕਰੀ ਵਿੱਚ ਲਗਾਤਾਰ ਵਾਧਾ ਦਰਜ ਕਰਵਾਇਆ ਹੈ। ਆਹੂਜਾ ਨੇ ਹਮੇਸ਼ਾ ਆਪਣੀ ਕੰਪਨੀ ਨੂੰ ਵਪਾਰ ਮੇਲੇ, ਸੈਮੀਨਾਰ ਅਤੇ ਵਪਾਰਕ ਪ੍ਰਤੀਨਿਧੀ ਮੰਡਲ/ਮਿਸ਼ਨਾਂ ਵਰਗੀਆਂ ਵਪਾਰ ਪ੍ਰਮੋਸ਼ਨਲ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੀ ਕਮਾਂਡਿੰਗ ਲੀਡਰਸ਼ਿਪ ਅਤੇ ਤਕਨਾਲੋਜੀ ਦੇ ਵਿਸ਼ੇਸ਼ ਵਿੰਗ ਹੇਠ ਕੰਪਨੀ ਹੀਰੋ ਮੋਟੋ ਕਾਰਪੋਰੇਸ਼ਨ ਲਿਮਟਿਡ, ਹੌਂਡਾ ਮੋਟਰਸਾਈਕਲ ਅਤੇ ਸਕੂਟਰ (ਆਈ) ਲਿਮਟਿਡ, ਪਿਆਜੀਓ ਗ੍ਰੀਵਜ਼ ਵਹੀਕਲਜ਼ ਲਿਮਟਿਡ, ਡੇਲਫੀ-ਟੀਵੀਐੱਸ, ਸਵਰਾਜ ਮਾਜ਼ਦਾ ਲਿਮਟਿਡ, ਮੋਟਰ ਇੰਡਸਟਰੀਜ਼ ਕੰਪਨੀ ਲਿਮਟਿਡ, ਡੇਲਫੀ ਪੈਕਾਰਡ ਇਲੈਕਟ੍ਰਿਕ ਸਿਸਟਮ, ਹਿੰਦੁਸਤਾਨ ਮੋਟਰਜ਼ ਲਿਮਟਿਡ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਟਾਟਾ ਮੋਟਰਜ਼ ਆਦਿ ਸਮੇਤ ਪ੍ਰਮੁੱਖ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਓਈ ਨਿਰਮਾਤਾਵਾਂ ਨੂੰ ਸਪਲਾਈ ਕਰ ਰਹੀ ਹੈ।



