Punjab

ਦੋ ਸਕੇ ਭਰਾਵਾਂ ਨੇ ਜਲੰਧਰ ਤੋਂ ਨਾਬਾਲਿਗਾ ਕੀਤਾ ਅਗ਼ਵਾ

ਜਲੰਧਰ, 30 ਨਵੰਬਰ : ਸ਼ਹਿਰ ’ਚ ਸ਼ੁੱਕਰਵਾਰ ਰਾਤ ਇਕ 16 ਸਾਲਾ ਨਾਬਾਲਿਗ ਕੁੜੀ ਨੂੰ ਅਗਵਾ ਕੀਤਾ ਗਿਆ ਹੈ। ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਦੋਵੇਂ ਮੁਲਜ਼ਮ ਉਸਦੀ ਨਾਬਾਲਿਗ ਧੀ ਨੂੰ ਘਰ ਦੇ ਬਾਹਰੋਂ ਝਾਂਸਾ ਦੇ ਕੇ ਲੈ ਗਏ। ਜਦੋਂ ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਭਾਲ ਕੀਤੀ, ਤਾਂ ਕੁੜੀ ਕਿਤੇ ਨਹੀਂ ਮਿਲੀ। ਕੁਝ ਸਮੇਂ ਬਾਅਦ ਪੀੜਿਤ ਨੂੰ ਫੋਨ ਆਇਆ, ਜਿਸ ’ਚ ਉਨ੍ਹਾਂ ਨੇ ਨਾ ਸਿਰਫ ਕੁੜੀ ਨੂੰ ਆਪਣੇ ਕੋਲ ਹੋਣ ਦੀ ਗੱਲ ਕੀਤੀ, ਸਗੋਂ ਧਮਕੀ ਦਿੱਤੀ ਕਿ ਜੇ ਉਹ ਪੁਲਿਸ ਕੋਲ ਗਿਆ ਜਾਂ ਕਿਸੇ ਨੂੰ ਦੱਸਿਆ ਤਾਂ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ। ਡਰੇ-ਸਹਮੇ ਪਰਿਵਾਰ ਨੇ ਤੁਰੰਤ ਥਾਣੇ ਦੀ ਪੁਲਿਸ ਨੂੰ ਪੂਰੀ ਘਟਨਾ ਬਾਰੇ ਜਾਣੂ ਕਰਵਾਇਆ। ਪੁਲਿਸ ਨੇ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮਾਂ ਨੇ ਲੁਧਿਆਣਾ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਬਾਲਿਗ ਦੀ ਬਰਾਮਦਗੀ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਹਰ ਸੰਭਵ ਕਦਮ ਉਠਾਏ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button