Punjab

ਦੋ ਵਿਅਕਤੀਆਂ ਤੋਂ ਤੰਗ ਪਰੇਸ਼ਾਨ ਹੋ ਇਕ ਵਿਅਕਤੀ ਵਲੋਂ ਖ਼ੁਦਕੁਸ਼ੀ

ਭੁਲੱਥ, (ਕਪੂਰਥਲਾ), 26 ਫਰਵਰੀ- ਸਬ ਡਵੀਜ਼ਨ ਕਸਬਾ ਭੁਲੱਥ ਦੇ ਵਸਨੀਕ ਰਾਹੁਲ ਕੁਮਾਰ ਉਰਫ਼ ਕਰਨ ਪੁੱਤਰ ਨਰੇਸ਼ ਕੁਮਾਰ ਵਾਸੀ ਵਾਰਡ ਨੰਬਰ 12 ਨੇ ਲਿਖਤੀ ਇਤਲਾਹ ਥਾਣਾ ਭੁਲੱਥ ਵਿਖੇ ਦਿੰਦਿਆਂ ਦੱਸਿਆ ਕਿ ਉਸ ਦਾ ਭਰਾ ਜੋਧਵੀਰ ਸਿੰਘ, ਜੋ ਕਿ ਕੋਅਪਰੇਟਿਵ ਸੁਸਾਇਟੀ ਪਿੰਡ ਬਰਿਆਰ ਵਿਖੇ ਬਤੌਰ ਸੈਕਟਰੀ ਡਿਊਟੀ ਕਰਦਾ ਸੀ, ਜਿਸ ਨੂੰ ਉਸ ਦੇ ਮਹਿਕਮੇ ਦੇ ਵਿਅਕਤੀ ਗੁਰਵਿੰਦਰ ਸਿੰਘ ਐਫ਼. ਐਸ. ਓ. ਮਾਰਕਫੈਡ ਕਪੂਰਥਲਾ ਤੇ ਇੰਸਪੈਕਟਰ ਹਰਪ੍ਰੀਤ ਸਿੰਘ ਟਿੱਬਾ ਵਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਰਕੇ ਉਸ ਦੇ ਭਰਾ ਜੋਧਵੀਰ ਸਿੰਘ ਨੇ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰਾਹੁਲ ਕੁਮਾਰ ਦੇ ਬਿਆਨਾਂ ’ਤੇ ਉਕਤ ਦੋਹਾਂ ਵਿਅਕਤੀਆਂ ਖਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button