
ਫਿਰੋਜ਼ਪੁਰ 20 ਮਾਰਚ (ਬਾਲ ਕਿਸ਼ਨ)– ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਕੁਤਬਗੜ੍ਹ ਭਾਟਾ ਵਿਖੇ ਦੋ ਵਿਅਕਤੀਆਂ ’ਤੇ ਹਮਲਾ ਕਰਕੇ ਸੱਟਾਂ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿਚ 12 ਬਾਏ ਨੇਮ ਵਿਅਕਤੀਆਂ ਅਤੇ 6-7 ਅਣਪਛਾਤੇ ਵਿਅਕਤੀਆਂ ਖਿਲਾਫ 109, 118 (1), 115 (2), 351 (2), 126 (2), 191 (3) 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਜਿੰਦਰ ਸਿੰਘ ਪੁੱਤਰ ਸੁੰਦਰ ਰਾਮ ਵਾਸੀ ਕੁਤਬਗੜ੍ਹ ਭਾਟਾ ਨੇ ਦੱਸਿਆ ਕਿ ਮਿਤੀ 18 ਮਾਰਚ 2025 ਦੀ ਰਾਤ ਕਰੀਬ 7.30 ਪੀਐੱਮ ’ਤੇ ਉਹ ਸਮੇਤ ਚਾਚਾ ਦਾ ਲੜਕਾ ਬਲਵਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਕੁਤਬਗੜ੍ਹ ਭਾਟਾ ਦੋਵੇਂ ਖੇਤ ਗੇੜਾ ਮਾਰ ਕੇ ਵਾਪਸ ਘਰਾਂ ਨੂੰ ਆ ਰਹੇ, ਜਦ ਉਹ ਆਪਣੇ ਘਰ ਦੀ ਬੈਕਸਾਈਡ ਫਿਰਨੀ ’ਤੇ ਪੁੱਜੇ ਤਾਂ ਦੋਸ਼ੀਅਨ ਗੁਰਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ, ਦਰਸ਼ਨ ਸਿੰਘ ਪੁੱਤਰ ਮੱਖਣ ਸਿੰਘ, ਜਗਦੀਸ਼ ਸਿੰਘ ਪੁੱਤਰ ਕਸ਼ਮੀਰ ਸਿੰਘ, ਸੁਖਜਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਲਛਮਣ ਸਿੰਘ, ਖੁਸ਼ਹਾਲ ਸਿੰਘ ਪੁੱਤਰ ਇੰਦਰ ਸਿੰਘ, ਬਲਜੀਤ ਸਿੰਘ ਪੁੱਤਰ ਦਾਤਾਰ ਸਿੰਘ, ਰੋਸ਼ਨ ਸਿੰਘ ਪੁੱਤਰ ਵਣਜਾਰ ਸਿੰਘ, ਗੁਰਦੀਪ ਸਿੰਘ ਪੁੱਤਰ ਬੋਘਾ ਸਿੰਘ, ਗੁਰਵਿੰਦਰ ਸਿੰਘ ਪੁੱਤਰ ਮੰਗਤ ਸਿੰਘ, ਪਿਆਰਾ ਸਿੰਘ ਪੁੱਤਰ ਜੰਗੀਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ ਵਾਸੀਅਨ ਕੁਤਬਗੜ੍ਹ ਭਾਟਾ ਅਤੇ 6-7 ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਤੇ ਮੁੱਸਲਾ ਹੋ ਕੇ ਉਸ ’ਤੇ ਹਮਲਾ ਕਰਕੇ ਸੱਟਾਂ ਮਾਰੀਆਂ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਵਜ਼ਾ ਰੰਜ਼ਿਸ਼ ਇਹ ਹੈ ਕਿ ਸਾਡੇ ਪਿੰਡ ਦਾ ਦਰਸ਼ਨ ਸਿੰਘ ਪੁੱਤਰ ਮੱਖਣ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਸੋਨਾ ਸਿੰਘ ਜੋ ਆਪਣੇ ਆਪ ਨੂੰ ਕ੍ਰਾਂਤੀਕਾਰੀ ਯੂਨੀਅਨ ਦਾ ਪ੍ਰਧਾਨ ਦੱਸ ਕੇ ਰੋਜ਼ਾਨਾ ਸਾਡੇ ਪਿੰਡ ਦੇ ਗੁੁਰਦੁਆਰਾ ਸਾਹਿਬ ਲਾਗੇ ਬੰਦਿਆਂ ਨੂੰ ਇਕੱਠੇ ਕਰਕੇ ਭੜਕਾਓ ਭਾਸ਼ਣ ਦੇ ਕੇ ਪਿੰਡਾਂ ਦਾ ਮਾਹੌਲ ਖਰਾਬ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਉਹ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ। ਇਸੇ ਰੰਜ਼ਿਸ਼ ਦੇ ਚੱਲਦਿਆਂ ਉਕਤ ਦੋਸ਼ੀਅਨ ਨੇ ਉਨ੍ਹਾਂ ਦੇ ਸੱਟਾਂ ਮਾਰੀਆਂ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



