
ਫਿਰੋਜ਼ਪੁਰ 20 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਦਿਹਾਤੀ ਦੇ ਪਿੰਡ ਨਾਨਕਪੁਰਾ ਦੇ 23 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਯੋਗ ਅਗਵਾਈ ਵਿੱਚ ਸ਼ਾਮਲ ਹੋ ਗਏ। ਜਾਣਕਾਰੀ ਸਾਂਝੀ ਕਰਦਿਆਂ ਆਸ਼ੂ ਬੰਗੜ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਧੜਾ ਧੜ ਅਗਵਾਈ ਕਰ ਰਹੇ ਹਨ ਇਸੇ ਤਰ੍ਹਾਂ ਜਸਬੀਰ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ, ਗੁਰਮੀਤ ਸਿੰਘ, ਜਗਦੀਸ਼ ਸਿੰਘ, ਗੁਰਮੇਲ ਸਿੰਘ, ਰਮੇਸ਼ ਸਿੰਘ, ਮਨਜੀਤ ਸਿੰਘ, ਨਿਸ਼ਾਨ ਸਿੰਘ, ਬੂਟਾ ਸਿੰਘ, ਬਚਨ ਸਿੰਘ, ਪ੍ਰਗਟ ਸਿੰਘ, ਪਿੱਪਲ ਸਿੰਘ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਅਮਰ ਸਿੰਘ, ਕਿੱਕਰ ਸਿੰਘ, ਲਖਵਿੰਦਰ ਸਿੰਘ, ਨਛੱਤਰ ਸਿੰਘ, ਅੰਗਰੇਜ਼ ਸਿੰਘ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਸ਼ੂ ਬੰਗੜ ਨੇ ਸਵਾਗਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ, ਚੇਅਰਮੈਨ ਗੁਰਬਚਨ ਸਿੰਘ ਕਾਲਾ ਟਿੱਬਾ, ਬਲਾਕ ਪ੍ਰਧਾਨ ਗੁਰਬਖਸ਼ ਸਿੰਘ ਭਾਵੜਾ, ਬਲਾਕ ਸੰਮਤੀ ਮੈਂਬਰ ਬੋਹੜ ਸਿੰਘ, ਪ੍ਰੇਮ ਸਿੰਘ, ਕਾਲਾ ਸਿੰਘ ਜਥੇਦਾਰ ਭਾਵੜਾ, ਪਰਮਿੰਦਰ ਸਿੰਘ ਮੋਹਰੇ ਵਾਲਾ, ਰਾਮ ਸਿੰਘ, ਬਲਦੇਵ ਸਿੰਘ ਮੋਹਰੇ ਵਾਲਾ, ਮਦਨ ਸਰਪੰਚ ਬਾਲੇਵਾਲਾ, ਜਸਬੀਰ ਸਿੰਘ ਸਰਪੰਚ ਗਾਮੇਵਾਲਾ, ਗਗਨ ਗਾਮੇ ਵਾਲਾ, ਹਰਮਨ ਸਿੰਘ ਸਾਈਆਂ ਵਾਲਾ, ਬਲਵਿੰਦਰ ਸਿੰਘ ਝੋਕ ਹਰੀਹਰ, ਗੋਪੀ ਔਲਖ ਬਲਾਕ ਸੰਮਤੀ ਮੈਂਬਰ, ਗੁਲਸ਼ਨ ਸ਼ਰਮਾ ਬਜੀਦਪੁਰ, ਮਨਪ੍ਰੀਤ ਸਿੰਘ ਭੁੱਲਰ ਮੋਹਰੇ ਵਾਲਾ, ਤਰਨ ਬੁੱਟਰ ਨਿੱਜੀ ਸਕੱਤਰ, ਜੋਬਨਜੀਤ ਸਿੰਘ ਧਾਲੀਵਾਲ ਜਿਲਾ ਜਨਰਲ ਸੈਕਟਰੀ, ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।



