Punjab

ਦੇਰ ਸ਼ਾਮ ਚੌਹਾਲ ਦੇ ਜੰਗਲਾਤ ਵਿਭਾਗ ਦੇ ਨੇਚਰ ਹੱਟ ਪਰਿਵਾਰ ਸਮੇਤ ਪਹੁੰਚੇ ਕੇਜਰੀਵਾਲ

ਨਵੀਂ ਦਿੱਲੀ, 8 ਮਾਰਚ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੇਰ ਸ਼ਾਮ ਹੁਸ਼ਿਆਰਪੁਰ ਦੇ ਚੋਹਾਲ ਵਿਖੇ ਸਥਿਤ ਜੰਗਲਾਤ ਵਿਭਾਗ ਦੇ ਰੈਸਟ ਹਾਊਸ ’ਚ ਸਥਿਤ ਨੇਚਰ ਹੱਟ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਸਵਾਗਤ ਤੇ ਸੁਰੱਖਿਆ ਲਈ ਪੁਖ਼ਤਾ ਇੰਤਜਾਮ ਕੀਤੇ ਹੋਏ ਸਨ। ਸੜਕੀ ਮਾਰਗ ਰਾਹੀਂ ਗੱਡੀਆਂ ਦੇ ਵੱਡੇ ਕਾਫ਼ਲੇ ਰਾਹੀਂ ਅਰਵਿੰਦ ਕੇਜਰੀਵਾਲ ਚੌਹਾਲ ਡੈਮ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ‘ਆਪ’ ਲੀਡਰਸ਼ਿਪ ਦੀ ਪਹਿਲੀ ਕਤਾਰ ਦੇ ਆਗੂ ਵੀ ਹਾਜ਼ਰ ਸਨ। ਹੁਸ਼ਿਆਰਪੁਰ ਪ੍ਰਸ਼ਾਸਨ ਨੇ ਪਹਿਲਾਂ ਹੀ ਉਨ੍ਹਾਂ ਦੇ ਰਹਿਣ ਤੇ ਠਹਿਰਨ ਦੇ ਪ੍ਰਬੰਧ ਕਰ ਲਏ ਸਨ। ਸਾਰਾ ਦਿਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਰਵਿੰਦਰ ਕੇਜਰੀਵਾਲ ਦੇ ਆਉਣ ਸਬੰਧੀ ਸਮਾਂ ਸਾਰਣੀ ਅਤੇ ਸਥਾਨ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ ਜਾ ਰਹੀ ਸੀ। ਮੀਡੀਆ ’ਚ ਖ਼ਬਰਾਂ ਤੋਂ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰਵਿੰਦ ਕੇਜਰੀਵਾਲ ਦੇ ਇਸ ਦੌਰੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਇੱਥੇ ਪਹੁੰਚੇ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਰੋਜ਼ਾਨਾ ਦੀ ਰੂਟੀਨ ਸਵੇਰੇ ਬੁੱਧਵਾਰ ਤੋਂ ਤੈਅ ਸਮੇਂ ਅਨੁਸਾਰ ਸ਼ੁਰੂ ਹੋਵੇਗੀ। ਭਾਵੇਂ ਇਹ ਠਹਿਰਨਾ ਉਨ੍ਹਾਂ ਦਾ ਨਿੱਜੀ ਹੈ ਪਰ ਫਿਰ ਵੀ ਪ੍ਰਸ਼ਾਸਨ ਇਸ ਦੇ ਮੁਕੰਮਲ ਪ੍ਰਬੰਧ ਕਰਨ ਲਈ ਕਾਹਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਸ਼ਿਆਰਪੁਰ ਵਿਖੇ ਦਸਤਕ ਦੇ ਸਕਦੇ ਹਨ। ਪਿਛਲੀ ਵਾਰ ਜਦੋਂ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਮੈਡੀਟੇਸ਼ਨ ਸੈਂਟਰ ਆਏ ਸਨ ਤਾਂ ਭਗਵੰਤ ਮਾਨ ਵੀ ਹੁਸ਼ਿਆਰਪੁਰ ਹੀ ਰਹੇ ਸਨ। ਜਿੱਥੇ ਹੁਸ਼ਿਆਰਪੁਰ ਦੇ ਪਿੰਡ ਚੌਹਾਲ ਚ ਬਣੇ ਨੇਚਰ ਹੱਟ ਚ ਭਗਵੰਤ ਮਾਨ ਠਹਿਰੇ ਸਨ, ਉੱਥੇ ਹੀ ਇਸ ਵਾਰ ਅਰਵਿੰਦ ਕੇਜਰੀਵਾਲ ਸਿੱਧੇ ਪਹੁੰਚ ਗਏ ਹਨ। ਪਿਛਲੀ ਵਾਰ ਉਹ ਆਪਣੇ ਠਹਿਰਾਓ ਦੌਰਾਨ ਪਿੰਡ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਵਿਖੇ ਮੈਡੀਟੇਸ਼ਨ ਲਈ ਗਏ ਸਨ। ਕੇਜਰੀਵਾਲ 10 ਦਿਨਾਂ ਤੱਕ ਵਿਪਾਸਨਾ ਕੇਂਦਰ ਚ ਮੈਡੀਟੇਸ਼ਨ ਕਰਨਗੇ ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ 10 ਦਿਨਾਂ ਲਈ ਹੁਸ਼ਿਆਰਪੁਰ ਦੇ ਨਜ਼ਦੀਕੀ ਮਹਿਲਾਂ ਵਿਖੇ ਧੱਮ ਧੱਜ ਵਿਪਾਸਨਾ ਸਾਧਨਾ ਕੇਂਦਰ ’ਚ ਮੈਡੀਟੇਸ਼ਨ ਲਈ ਰੁਕਣਗੇ। ਇਸ ਵਾਰ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨਾਲ ਹੀ ਪਹੁੰਚਿਆਂ ਹੈ। ਕੇਜਰੀਵਾਲ ਬੁੱਧਵਾਰ ਸਵੇਰ ਤੋਂ ਪਹਿਲੇ ਦਿਨ ਦੀ ਸਾਧਨਾ ਸ਼ੁਰੂ ਕਰਨਗੇ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਚੋਣ ਹਾਰਨ ਤੋਂ ਬਾਅਦ ਪਹਿਲੀ ਵਾਰ ਹੁਸ਼ਿਆਰਪੁਰ ਆ ਰਹੇ ਹਨ।

Related Articles

Leave a Reply

Your email address will not be published. Required fields are marked *

Back to top button