Punjab

ਦੁਪਹਿਰ ਪਿੱਛੋਂ ਸਿਵਲ ਤੇ ਜੱਚਾ-ਬੱਚਾ ਹਸਪਤਾਲ ਦੇ ਬਾਥਰੂਮਾਂ ’ਤੇ ਲੱਗ ਜਾਂਦੇ ਨੇ ਜਿੰਦੇ

ਲੁਧਿਆਣਾ, 14 ਸਤੰਬਰ : ਸਿਵਲ ਹਸਪਤਾਲ ਤੇ ਮਦਰ ਐਂਡ ਚਾਈਲਡ ਹਸਪਤਾਲ ’ਚ ਇਲਾਜ ਲਈ ਭਰਤੀ ਹੋਣ ਵਾਲੇ ਮਰੀਜ਼ਾਂ ਨੂੰ ਬਾਥਰੂਮ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਹਸਪਤਾਲ ਦੇ ਜ਼ਿਆਦਾਤਰ ਪਖਾਨਿਆਂ ’ਤੇ ਦੁਪਹਿਰ 2 ਵਜੇ ਤੋਂ ਬਾਅਦ ਤਾਲੇ ਲਾ ਦਿੱਤੇ ਜਾਂਦੇ ਹਨ। ਚਾਹੇ ਇਹ ਓਪੀਡੀ ਬਲਾਕ ’ਚ ਬਣੇ ਪਖਾਨੇ ਹੋਣ ਜਾਂ ਮਦਰ ਐਂਡ ਚਾਈਲਡ ਹਸਪਤਾਲ ਦੇ ਓਪੀਡੀ ਬਲਾਕ ਤੇ ਲੇਬਰ ਰੂਮ ਨਾਲ ਬਣੇ 2 ਪਖਾਨੇ। ਦੋਹਾਂ ਹਸਪਤਾਲਾਂ ’ਚ ਹਰ ਸਮੇਂ 150 ਤੋਂ 170 ਦੇ ਵਿਚਕਾਰ ਮਰੀਜ਼ ਇਲਾਜ ਲਈ ਭਰਤੀ ਰਹਿੰਦੇ ਹਨ। ਦੈਨਿਕ ਜਾਗਰਣ ਨੇ ਸ਼ੁੱਕਰਵਾਰ ਨੂੰ ਜਦੋਂ ਦੋਹਾਂ ਹਸਪਤਾਲਾਂ ਦਾ ਮੌਕਾ-ਏ-ਮੁਆਇਨਾ ਕੀਤਾ ਤਾਂ ਸ਼ਾਮ 6 ਵਜੇ ਓਪੀਡੀ ਬਲਾਕ ਦੇ ਦੋਵੇ ਪਖਾਨੇ ਬੰਦ ਸਨ। ਇਸੇ ਤਰ੍ਹਾਂ ਟਰੌਮਾ ਵਾਰਡ ਦੇ ਅੰਦਰ ਇਕ ਪਖਾਨਾ ਵੀ ਬੰਦ ਸੀ। ਇੱਥੇ ਦੋ ਪਖਾਨੇ ਹਨ, ਜਿਨ੍ਹਾਂ ’ਚੋਂ ਦੂਜਾ ਬਾਥਰੂਮ ਔਰਤਾਂ ਲਈ ਬਣਾਇਆ ਗਿਆ ਹੈ ਪਰ ਔਰਤਾਂ ਦੇ ਬਾਥਰੂਮ ’ਚ ਪੁਰਸ਼ ਜਾ ਰਹੇ ਸਨ। ਬੰਦ ਬਾਥਰੂਮ ’ਚ ਪਿਛਲੇ 2 ਸਾਲਾਂ ਤੋਂ ਮਰੰਮਤ ਦਾ ਕੰਮ ਚੱਲ ਰਿਹਾ ਹੈ। ਟਰੌਮਾ ਵਾਰਡ ’ਚ ਹਰ ਸਮੇਂ 30 ਤੋਂ 40 ਤੋਂ ਵੱਧ ਮਰੀਜ਼ ਭਰਤੀ ਰਹਿੰਦੇ ਹਨ। ਉਸੇ ਤਰ੍ਹਾਂ ਮਦਰ ਐਂਡ ਚਾਈਲਡ ਹਸਪਤਾਲ (ਜੱਚਾ-ਬੱਚਾ) ਦੀ ਓਪੀਡੀ ਨਾਲ ਔਰਤਾਂ ਤੇ ਪੁਰਸ਼ਾਂ ਲਈ ਬਣਾਏ ਗਏ 2 ਪਖਾਨੇ ਵੀ ਬੰਦ ਸਨ। ਗਰਾਊਂਡ ਫਲੋਰ ’ਤੇ ਲੇਬਰ ਰੂਮ ਦੇ ਨਾਲ ਬਣੇ ਪਖਾਨਿਆਂ ’ਤੇ ਵੀ ਤਾਲਾ ਲੱਗਾ ਹੋਇਆ ਸੀ, ਜੋ ਪਿਛਲੇ ਦੋ ਸਾਲਾਂ ਤੋਂ ਮਰੰਮਤ ਲਈ ਬੰਦ ਹੈ। ਪਹਿਲੀ ਮੰਜ਼ਿਲ ’ਤੇ ਓਟੀ ਨਾਲ ਬਣਿਆ ਪਖਾਨਾ ਹੀ ਖੁੱਲ੍ਹਾ ਸੀ। ਦੋਹਾਂ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋ ਸ਼ੌਚਾਲੇ ਖੁਲੇ ਹਨ, ਉੱਥੇ ਸਫਾਈ ਨਹੀਂ ਹੁੰਦੀ। ਜਿਸ ਕਾਰਨ ਭਾਰੀ ਬਦਬੂ ਉੱਥੇ ਰਹਿੰਦੀ ਹੈ। ਸ਼ੌਚਾਲੇ ਦੇ ਅੰਦਰ ਦੀਆਂ ਸੀਟਾਂ ਬਹੁਤ ਗੰਦੀਆਂ ਰਹਿੰਦੀਆਂ ਹਨ। ਸਫਾਈ ਮੁਲਾਜ਼ਮ ਸੁਣਦੇ ਨਹੀਂ ਹਨ। ਮਰੀਜ਼ਾਂ ਨੇ ਕਿਹਾ ਕਿ ਇੰਨੇ ਵੱਡੇ ਹਸਪਤਾਲ ਵਿਚ ਜ਼ਿਆਦਾਤਰ ਸ਼ੌਚਾਲੇ ਬੰਦ ਪਏ ਹਨ। ਇਹ ਸਥਿਤੀ ਸਿਰਫ ਮਰੀਜ਼ਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਚਿੰਤਾ ਦਾ ਕਾਰਨ ਬਣ ਗਈ ਹੈ। ਸਿਹਤ ਸੇਵਾਵਾਂ ਦੀ ਗੁਣਵੱਤਾ ’ਤੇ ਸਵਾਲ ਉੱਠਦੇ ਹਨ, ਜਿਸਮ ਨੂੰ ਸੁਧਾਰਨ ਦੀ ਜ਼ਰੂਰਤ ਹੈ।

Related Articles

Leave a Reply

Your email address will not be published. Required fields are marked *

Back to top button