Punjab

ਦੀਵਾਲੀ ਤੋਂ ਪਹਿਲਾਂ BSF ਨੇ ਟਾਲੀ ਵੱਡੀ ਅੱਤਵਾਦੀ ਸਾਜ਼ਿਸ਼, ਦੋ ਏਕੇ 47, ਪਿਸਤੌਲ ਤੇ ਕਾਰਤੂਸ ਬਰਾਮਦ

ਤਰਨਤਾਰਨ, 14 ਅਕਤੂਬਰ : ਤਿਉਹਾਰਾਂ ਦੇ ਸੀਜ਼ਨ ਦੌਰਾਨ ਅਮ ਸ਼ਾਂਤੀ ਭੰਗ ਕਰਨ ਲਈ ਘੜੀ ਗਈ ਵੱਡੀ ਅੱਤਵਾਦੀ ਸਾਜਿਸ਼ ਨੂੰ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਨੇ ਅਸਫਲ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਦੀਪੁਰ ਨਜ਼ਦੀਕ ਲੱਗੀ ਕੰਡਿਆਲੀ ਤਾਰ ਦੇ ਪਾਰੋਂ ਘਾਤਕ ਹਥਿਆਰ ਬਰਾਮਦ ਕੀਤੇ ਹਨ। ਜਿਨ੍ਹਾਂ ਵਿਚ ਦੋ ਏਕੇ 47 ਰਾਈਫਲਾਂ ਅਤੇ ਇਕ ਕਾਰਤੂਸ ਤੋਂ ਇਲਾਵਾ ਕਾਰਤੂਸ ਵੀ ਸ਼ਾਮਲ ਹਨ। ਸਰਹੱਦੀ ਸੁਰੱਖਿਆ ਫੋਰਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਸਰਹੱਦ ’ਤੇ ਸਥਾਪਤ ਤਕਨੀਕੀ ਨਿਗਰਾਨੀ ਯੰਤਰਾਂ ਦੀ ਸੂਚਨਾ ਅਤੇ ਡਿਊਟੀ ’ਤੇ ਤਾਇਨਾਤ ਜਵਾਨਾਂ ਦੀ ਨਿਗਰਾਨੀ ਦੇ ਚੱਲਦਿਆਂ ਤਿਉਹਾਰਾਂ ਦੇ ਸੀਜ਼ਨ ਵਿਚ ਵੱਡੀ ਅੱਤਵਾਦੀ ਸਾਜਿਸ਼ ਨੂੰ ਟਾਲ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਜਵਾਨਾਂ ਨੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਦੀਪੁਰ ਦੇ ਨਾਲ ਲੱਗਦੀ ਸਰਹੱਦੀ ਵਾੜ ਦੇ ਅੱਗੇ ਘਾਤਕ ਹਥਿਆਰਾਂ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ। ਜਿਨ੍ਹਾਂ ਵਿਚ ਏਕੇ-47 ਰਾਈਫਲਾਂ, ਦੋ ਮੈਗਜ਼ੀਨ, ਇਕ ਪਿਸਤੌਲ, ਇਕ ਮੈਗਜ਼ੀਨ ਅਤੇ 10 ਕਾਰਤੂਸ ਸ਼ਾਮਲ ਹਨ। ਜ਼ਬਤ ਕੀਤੇ ਗਏ ਹਥਿਆਰਾਂ ਨੂੰ ਅੱਗੇ ਦੀ ਜਾਂਚ ਲਈ ਐੱਸਐੱਸਓਸੀ ‘ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ’ ਅੰਮ੍ਰਿਤਸਰ ਨੂੰ ਸੌਂਪਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬੀਐੱਸਐੱਫ ਦੇ ਆਪ੍ਰੇਸ਼ਨ ਨੇ ਨਾ ਸਿਰਫ਼ ਪਾਕਿਸਤਾਨੀ ਅੱਤਵਾਦੀ ਤੱਤਾਂ ਵੱਲੋਂ ਹਥਿਆਰ ਤਸਕਰੀ ਕੋਸ਼ਿਸ਼ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਸਗੋਂ ਅਣਗਿਣਤ ਮਾਸੂਮ ਜਾਨਾਂ ਦੀ ਰੱਖਿਆ ਵੀ ਕੀਤੀ, ਜਿਸ ਨਾਲ ਸਾਡੇ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਯਕੀਨੀ ਬਣੀ।

Related Articles

Leave a Reply

Your email address will not be published. Required fields are marked *

Back to top button