
ਨਵੀਂ ਦਿੱਲੀ, 8 ਫਰਵਰੀ– ਮਾਡਲ ਟਾਊਨ ਸੀਟ ’ਤੇ ਪੰਜਵੇਂ ਦੌਰ ਤੋਂ ਬਾਅਦ ਆਮ ਆਦਮੀ ਪਾਰਟੀ 2771 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਹੀ ਲਕਸ਼ਮੀ ਨਗਰ ਵਿਧਾਨ ਸਭਾ ਸੀਟ ’ਤੇ ‘ਆਪ’ ਦੀ ਬੀਬੀ ਤਿਆਗੀ 2019 ਵੋਟਾਂ ਨਾਲ ਅੱਗੇ ਹੈ। ਕ੍ਰਿਸ਼ਨਾ ਨਗਰ ਵਿਧਾਨ ਸਭਾ ਸੀਟ ’ਤੇ ਤੀਜੇ ਦੌਰ ਦੇ ਨਤੀਜਿਆਂ ਤੋਂ ਬਾਅਦ ਭਾਜਪਾ ਦੇ ਡਾ. ਅਨਿਲ ਗੋਇਲ 6325 ਵੋਟਾਂ ਨਾਲ ਅੱਗੇ ਹਨ। ਛੇਵੇਂ ਦੌਰ ਤੱਕ ਕੋਂਡਲੀ ਵਿਧਾਨ ਸਭਾ ਸੀਟ ’ਤੇ ‘ਆਪ’ ਦੇ ਕੁਲਦੀਪ ਕੁਮਾਰ ਮੋਨੂੰ 15605 ਵੋਟਾਂ ਨਾਲ ਅੱਗੇ ਹਨ।



