
ਨਵੀਂ ਦਿੱਲੀ, 22 ਜੁਲਾਈ: ਮੰਗਲਵਾਰ ਸਵੇਰੇ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਕਿਹਾ ਕਿ ਸਵੇਰੇ 6 ਵਜੇ 3.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਫਰੀਦਾਬਾਦ ਸੀ। ਭੂਚਾਲ ਦੀ ਡੂੰਘਾਈ 28.29 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 72.21 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸਤ੍ਹਾ ਤੋਂ 5 ਕਿਲੋਮੀਟਰ ਹੇਠਾਂ ਸੀ।




