Punjab

ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਦੇ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ

ਫਿਰੋਜ਼ਪੁਰ, 9 ਫਰਵਰੀ (ਬਾਲ ਕਿਸ਼ਨ)- ਦਿਵਯ ਜਯੋਤੀ ਜਾਗਿ੍ਰਤੀ ਸੰਸਥਾਨ ਫਿਰੋਜ਼ਪੁਰ ਦੇ ਸਥਾਨਕ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਰਵ ਆਸ਼ੂਤੋਸ਼ ਮਹਾਰਾਜ ਦੀ ਪਰਮ ਸ਼ਿਸ਼ ਸਾਧਵੀ ਕ੍ਰਿਸ਼ਨਾ ਭਾਰਤੀ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਨਸਾਨ ਆਪਣੇ ਬਾਹਰੀ ਸਰੂਪ ਭਾਵ ਬਾਹਰੀ ਦਿੱਖ ਨੂੰ ਸੁੰਦਰ ਬਨਾਉਣ ਦੇ ਭਰਪੂਰ ਯਤਨ ਕਰਦਾ ਹੈ। ਇਹ ਸਰੀਰ ਜੋ ਨਾਸ਼ਵਾਨ ਹੈ ਇਕ ਨਾ ਇਕ ਦਿਨ ਇਸ ਨੇ ਖਤਮ ਹੋ ਜਾਣਾ ਹੈ ਇਸ ਨੂੰ ਸੁੰਦਰ ਬਨਾਉਣ ਲਈ ਇਨਸਾਨ ਤਰ੍ਹਾਂ ਤਰ੍ਹਾਂ ਨਾਲ ਯਤਨ ਕਰਦਾ ਰਹਿੰਦਾ ਹੈ ਪਰ ਜੋ ਸਦਾ ਰਹਿਣ ਵਾਲਾ ਹੈ ਜਿਸਦਾ ਨਾਸ਼ ਨਹੀਂ ਹੋ ਸਕਦਾ, ਮਨੁੱਖ ਉਸਦੀ ਦੀ ਚਿੰਤਾ ਨਹੀਂ ਕਰਦਾ । ਇਸ ਸਰੀਰ ਨੇ ਤਾਂ ਜਨਮ ਤੋਂ ਮੌਤ ਤੱਕ ਸਾਡੇ ਨਾਲ ਰਹਿਣਾ ਹੀ ਪਰ ਸਾਡੇ ਕਰਮ ਸਾਡੇ ਨਾਲ ਮੌਤ ਤੋਂ ਬਾਅਦ ਵੀ ਚੱਲਦੇ ਹਨ । ਜੋ ਕੁਝ ਅੱਜ ਅਸੀਂ ਹਾਂ ਜੋ ਸੁੱਖ ਦੁੱਖ ਅੱਜ ਅਸੀਂ ਭੋਗ ਰਹੇ ਹਾਂ ਉਹ ਸਾਡੇ ਪਿਛਲੇ ਕਰਮਾਂ ਦਾ ਫ਼ਲ਼ ਹੈ । ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲਾ ਸਮਾਂ ਸਾਡਾ ਸੁੱਖਾਂ ਨਾਲ ਭਰਿਆ ਹੋਵੇ ਤਾਂ ਸਾਨੂੰ ਅੱਜ ਕਰਮ ਵੀ ਓਦਾਂ ਦੇ ਹੀ ਕਰਨੇ ਚਾਹੀਦੇ ਹਨ। ਜੀਵਨ ਇਕ ਖੇਤੀ ਦੇ ਤਰ੍ਹਾਂ ਹੈ ਜੋ ਅੱਜ ਬੀਜਾਂਗੇ ਓਹੀ ਕੱਲ ਨੂੰ ਸਾਨੂੰ ਹੀ ਵੱਢਣਾ ਪਏਗਾ। ਜੇ ਅਸੀਂ ਚੰਗੇ ਫ਼ਲ਼ ਦੀ ਉਮੀਦ ਕਰਦੇ ਹਾਂ ਤਾਂ ਅੱਜ ਕਰਮ ਵੀ ਚੰਗੇ ਕਰ ਲਈਏ । ਕਰਮ ਐਸਾ ਖੇਤ ਹਨ ਜੋ ਜੈਸਾ ਵੀ ਬੀਜ ਬੀਜੀ ਜਾਏਗਾ ਵੈਸਾ ਹੀ ਫ਼ਲ਼ ਪਾਉਂਦਾ ਜਾਏਗਾ।  ਸਾਧਵੀ ਦੀਪਿਕਾ ਭਾਰਤੀ ਨੇ ਕਿਹਾ ਕਿ ਸਾਡੇ ਸਾਰੇ ਧਾਰਮਿਕ ਸ਼ਾਸਤਰ, ਵੇਦ ਇਸ ਗੱਲ ਦੀ ਗਵਾਹੀ ਭਰਦੇ ਹਨ ਸਾਡੇ ਕਰਮ ਹੀ ਸਾਡਾ ਭਵਿੱਖ ਤੈਅ ਕਰਦੇ ਹਨ। ਕਰਮ ਤਾਂ ਇਨਸਾਨ ਕਰਦਾ ਹੀ ਹੈ ਪਰ ਚੰਗੇ ਮਾੜੇ ਕਰਮਾਂ ਦੀ ਸੋਝੀ ਬਿਨਾ ਸਤਿਗੁਰੂ ਤੋਂ ਨਹੀਂਸਕਦੀਸਤਿਗੁਰੂ ਦੀ ਸ਼ਰਣਾਗਤ ਹੋਣ ਤੇ ਹੀ ਕਰਮਾਂ ਪ੍ਰਤੀ ਸੋਝੀਸਕਦੀ ਹੈ। ਇਸ ਲਈ ਸਾਡੇ ਪਵਿੱਤਰ ਧਾਰਮਿਕ ਵੇਦਾਂ, ਸ਼ਾਸਤਰਾਂ ਦਾ ਸਹਾਰਾ ਲੈਕੇ ਪੂਰਨ ਸੰਤ ਮਹਾਂਪੁਰਖ ਦੀ ਖੋਜ ਕਰਨੀ ਚਾਹੀਦੀ ਹੈ ਜੋ ਸਾਨੂੰ ਕਰਮ ਪ੍ਰਤੀ ਸੋਝੀ ਪ੍ਰਦਾਨ ਕਰ ਸਕਣ ਅਤੇ ਸਾਡਾ ਹਰ ਕਰਮ ਪ੍ਰਮਾਤਮਾ ਦੇ ਵੱਲ ਪ੍ਰੇਰਿਤ ਕਰ ਸਕੇ। ਅੰਤ ਵਿੱਚ ਗੁਰੂ ਭਾਈ ਪਰਮ ਵੱਲੋਂ ਭਜਨਾਂ ਦਾ ਗਾਈਨ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button