Punjab

ਦਾਤ ਦਿਖਾ ਕੇ ਸਵਾਰੀ ਨੂੰ ਲੁੱਟਿਆ, ਆਟੋ ਗਿਰੋਹ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਕੇਸ ਦਰਜ

ਲੁਧਿਆਣਾ, 16 ਫਰਵਰੀ- ਮੰਜ਼ਿਲ ‘ਤੇ ਛੱਡਣ ਦੀ ਬਜਾਏ ਸਵਾਰੀ ਨੂੰ ਸੁਨਸਾਨ ਥਾਂ ਤੇ ਲਿਜਾ ਕੇ ਆਟੋ ਗਿਰੋਹ ਨੇ ਵਿਅਕਤੀ ਕੋਲੋਂ ਨਕਦੀ ਮੋਬਾਇਲ ਫੋਨ ਅਤੇ ਜਰੂਰੀ ਸਮਾਨ ਲੁੱਟ ਲਿਆ । ਇਸ ਮਾਮਲੇ ਸਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਉੱਤਰ ਪ੍ਰਦੇਸ਼ ਦੇ ਏਟਾ ਇਲਾਕੇ ਦੇ ਰਹਿਣ ਵਾਲੇ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ਵਿੱਚ ਲੁਧਿਆਣਾ ਆਇਆ ਸੀ । ਕੁਝ ਦਿਨ ਪਹਿਲੋਂ ਰਾਤ ਵੇਲੇ ਉਹ ਢੰਡਾਰੀ ਰੇਲਵੇ ਸਟੇਸ਼ਨ ਤੇ ਉਤਰਿਆਸ਼ੇਰਪੁਰ ਚੌਂਕ ਜਾਣ ਲਈ ਸੁਭਾਸ਼ ਚੰਦਰ ਇੱਕ ਆਟੋ ਵਿੱਚ ਬੈਠ ਗਿਆ । ਸੁਭਾਸ਼ ਦੇ ਮੁਤਾਬਕ ਆਟੋ ਵਿੱਚ ਪੰਜ ਨੌਜਵਾਨ ਪਹਿਲੋਂ ਤੋਂ ਹੀ ਮੌਜੂਦ ਸਨ । ਸ਼ੇਰਪੁਰ ਛੱਡਣ ਦੀ ਬਜਾਏ ਨੌਜਵਾਨ ਉਸ ਨੂੰ ਕੈਂਸਰ ਹਸਪਤਾਲ ਦੇ ਨਾਲ ਇੱਕ ਸੁਨਸਾਨ ਥਾਂ ‘ਤੇ ਲੈ ਗਏ । ਕੁਝ ਦੂਰੀ ਤੇ ਚਾਰ ਨੌਜਵਾਨ ਹੋਰ ਖੜ੍ਹੇ ਸਨ । ਨੌਜਵਾਨਾਂ ਨੇ ਸੁਭਾਸ਼ ਨੂੰ ਦਾਤਰ ਦਿਖਾ ਕੇ ਉਸ ਕੋਲੋਂ 5200 ਰੁਪਏ ਦੀ ਰਕਮ, ਇੱਕ ਮੋਬਾਈਲ ਫੋਨ ਅਤੇ ਰੂਟੀਨ ਦੇ ਸਮਾਨ ਵਾਲਾ ਇੱਕ ਬੈਗ ਲੁੱਟ ਲਿਆ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸੁਭਾਸ਼ ਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੁਭਾਸ਼ ਦੀ ਸ਼ਿਕਾਇਤ ਲੈ ਕੇ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕੁਝ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ। ਜਾਂਚ ਅਧਿਕਾਰੀ ਅਜਮੇਰ ਸਿੰਘ ਦੇ ਮੁਤਾਬਕ ਪੁਲਿਸ ਨੇ ਪਿੱਪਲ ਚੌਂਕ ਗਿਆਸਪੁਰਾ ਦੇ ਵਾਸੀ ਸੋਨੂ ਕੁਮਾਰ, ਜਲੰਧਰ ਬਾਈਪਾਸ ਦੇ ਰਹਿਣ ਵਾਲੇ ਹਰਵਿੰਦਰ ਸਿੰਘ , ਰਾਹੁਲ , ਬਾਦਲ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button