Punjab

ਦਵਾਈ ਲੈਣ ਗਈ ਵਿਆਹੁਤਾ ਨੂੰ ਕੀਤਾ ਕਿਡਨੈਪ, ਸਹੁਰੇ ਤੇ ਦਿਓਰ ਖਿਲਾਫ਼ ਮੁਕੱਦਮਾ ਦਰਜ

ਲੁਧਿਆਣਾ, 13 ਜੂਨ :  ਪੇਕੇ ਆਈ ਲੜਕੀ ਨੂੰ ਸਵਿਫਟ ਕਾਰ ਵਿੱਚ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਥਾਣਾ ਕੂਮਕਲਾਂ ਦੀ ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤ ‘ਤੇ ਵਿਆਹੁਤਾ ਦੇ ਸਹੁਰੇ ਅਤੇ ਦਿਓਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਗੱਦੋਵਾਲ ਦੀ ਰਹਿਣ ਵਾਲੀ ਰੀਨਾ ਨੇ ਦੱਸਿਆ ਕਿ ਸਾਲ 2024 ਵਿੱਚ ਉਸਦੀ ਬੇਟੀ ਸੀਮਾ (19) ਦਾ ਵਿਆਹ ਘਵੱਦੀ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰਿਕ ਮਨ ਮੁਟਾਓ ਚੱਲਦਾ ਰਿਹਾ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਕੁਝ ਦਿਨਾਂ ਤੋਂ ਉਸਦੀ ਬੇਟੀ ਉਨ੍ਹਾਂ ਦੇ ਕੋਲ ਆਈ ਹੋਈ ਸੀ। ਸਵੇਰ ਵੇਲੇ ਰੀਨਾ ਆਪਣੀ ਬੇਟੀ ਸੀਮਾ ਦੀ ਦਵਾਈ ਲੈਣ ਲਈ ਲੱਖੋਵਾਲ ਤੋਂ ਭਾਗਪੁਰ ਰੋਡ ਵੱਲ ਜਾ ਰਹੀ ਸੀ। ਇਸੇ ਦੌਰਾਨ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਮੁਲਜ਼ਮਾਂ ਨੇ ਸੀਮਾ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਬੇਟੀ ਨੂੰ ਨਾਜ਼ਾਇਜ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰੀਨਾ ਦੀ ਸ਼ਿਕਾਇਤ ਤੇ ਘਵੱਦੀ ਦੇ ਵਾਸੀ ਸੀਮਾ ਦੇ ਸਹੁਰੇ ਲਾਲ ਮੁਹੰਮਦ ਅਤੇ ਉਸਦੇ ਦਿਓਰ ਕਾਕਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿੁਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button