Punjab

ਦਲਿਤਾਂ ਦੇ ਗ੍ਰੰਥਾਂ ਨੂੰ ਬੇਅਦਬੀ ਕਾਨੂੰਨ ਤੋਂ ਬਾਹਰ ਰੱਖਣਾ ਗ਼ਲਤ : ਕਡਿਆਣਾ

ਸਾਹਨੇਵਾਲ, 26 ਜੁਲਾਈ : ਰਵਿਦਾਸੀਆ, ਵਾਲਮੀਕਿ ਤੇ ਕਬੀਰ ਪੰਥੀ ਸਮਾਜ ਨੂੰ ‘ਆਪ’ ਸਰਕਾਰ ਵੱਲੋਂ ਬੇਅਦਬੀ ਕਾਨੂੰਨ ਤੋਂ ਬਾਹਰ ਰੱਖਣ ਸਬੰਧੀ ਕਾਂਗਰਸ ਸੂਬਾ ਕੋ-ਆਰਡੀਨੇਟਰ ਸਰਬਜੀਤ ਸਿੰਘ ਕਡਿਆਣਾ ਨੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਹੋ ਰਹੀ ਅਨਾਦਰੀ ਤੇ ਉਨ੍ਹਾਂ ਨਾਲ ਵਿਤਕਰੇ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਤੇ ਇਸ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਹਰ ਸਮੇਂ ਤਿਆਰ ਰਹੇਗੀ। ਸਰਬਜੀਤ ਸਿੰਘ ਕਡਿਆਣਾ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ’ਚ ਦਲਿਤ ਸਮਾਜ ਨੂੰ ਜਿਹੜੀਆਂ ਸਹੂਲਤਾਂ ਤੇ ਅਧਿਕਾਰ ਮੁਹੱਈਆ ਕਰਵਾਏ ਸਨ, ਸਰਕਾਰ ਉਨ੍ਹਾਂ ਸਾਰੇ ਅਧਿਕਾਰਾਂ ਤੇ ਸਹੂਲਤਾਂ ਤੋਂ ਦਲਿਤ ਵਰਗ ਨੂੰ ਵਾਂਝਾ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਲਿਤਾਂ ਦੀ ਪਾਰਟੀ ਕਹਿ ਕੇ ਸੱਤਾ ਤਾਂ ਹਾਸਲ ਕਰ ਲਈ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਨਵੇਂ ਬਣਾਏ ਕਾਨੂੰਨਾਂ ’ਚ ਦਲਿਤ ਸਮਾਜ ਦੀ ਅਣਦੇਖੀ ਕਰ ਕੇ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਨੇ ਤਾਂ ਇਹ ਵੀ ਵਾਅਦਾ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣ ਜਾਵੇਗੀ ਉਸ ਵਕਤ ਦਲਿਤ ਸਮਾਜ ਅੰਦਰ ਉੱਪ ਮੰਤਰੀ ਬਣਾਇਆ ਜਾਵੇਗਾ ਪਰ ਹੁਣ ਉਨ੍ਹਾਂ ਦਾ ਕੀਤਾ ਹੋਇਆ ਉਪ ਮੁੱਖ ਮੰਤਰੀ ਵਾਲਾ ਵਾਅਦਾ ਕਿੱਥੇ ਗਿਆ, ਕਿਉਂਕਿ ਉਸ ਵਕਤ ਇਨ੍ਹਾਂ ਨੇ ਦਲਿਤ ਸਮਾਜ ਤੋਂ ਵੋਟਾਂ ਲੈਣੀਆਂ ਸਨ। ਇਸ ਲਈ ਉਨਾਂ ਨੂੰ ਝੂਠ ਬੋਲ ਕੇ ਆਪਣੀ ਸਰਕਾਰ ਬਣਾ ਲਈ ਤੇ ਹੁਣ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਆਪ ਸਰਕਾਰ ਮੁੱਕਰ ਗਈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੋੜੇ, ਅਮਰਜੀਤ ਸਿੰਘ, ਛਿੰਦਰ ਸਿੰਘ ਆਦਿ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button