
ਸਮਰਾਲਾ, 29 ਜੁਲਾਈ : ਸਮਰਾਲਾ ਨੇੜਲੇ ਪਿੰਡ ਢੰਡੇ ਕੋਲ ਨਹਿਰ ਕੰਢੇ ਅੱਜ ਸੁਵੱਖਤੇ ਇਕ ਪਰਵਾਸੀ ਨੇ ਦਰੱਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਪਿੰਡ ਦੇ ਸਰਪੰਚ ਸਤਵੰਤ ਸਿੰਘ ਵੱਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਸਮਰਾਲਾ ਵਿਖ਼ੇ ਦੇਣ ਉਪਰੰਤ ਜਾਂਚ ਅਧਿਕਾਰੀ ਸਤਵੀਰ ਸਿੰਘ ਨੇ ਮੌਕੇ ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪਰਵਾਸੀ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਦੱਸਿਆ ਕੇ ਮ੍ਰਿਤਕ ਦੀ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ’ਚ ਰਖਵਾਇਆ ਗਿਆ ਹੈ।



