
ਫ਼ਿਰੋਜ਼ਪੁਰ, 1 ਜੁਲਾਈ (ਜਸਵਿੰਦਰ ਸਿੰਘ ਸੰਧੂ)- ਜਨਾਬ ਅਨਵਰ ਹੁਸੈਨ ਜ਼ੀਰਾ ਪ੍ਰਧਾਨ ਦਰਗਾਹ ਪੀਰ ਬਾਬਾ ਮੌਜਦੀਨ ਵੈੱਲਫੇਅਰ ਸੋਸਾਇਟੀ ਰਜ਼ਿ ਨੰਬਰ 3598 ਸੰਨ 2009 ਜ਼ੀਰਾ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਦਰਗਾਹ ਪੀਰ ਬਾਬਾ ਮੌਜਦੀਨ ਜ਼ੀਰਾ ਦਾ ਸਾਲਾਨਾ ਜੋੜ ਮੇਲਾ ਉਨ੍ਹਾਂ ਦੀ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੌਜੂਦਾ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਜ਼ੀਰਾ ਦੀ ਅਗਵਾਈ ਹੇਠ ਮਿਤੀ 30 ਜੂਨ 2025 ਦਿਨ ਸੋਮਵਾਰ ਨੂੰ ਜ਼ੀਰਾ ਸਹਿਰ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਧਾ ਤੇ ਧੂਮ–ਧਾਮ ਨਾਲ ਮਨਾਇਆ ਗਿਆ ਅਤੇ ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਸਰਦਾਰ ਗੁਰਦੀਪ ਸਿੰਘ ਢਿੱਲੋਂ ਮੈਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅਤੇ ਕੁਲਬੀਰ ਸਿੰਘ ਜ਼ੀਰਾ ਸਾਬਕਾ ਐਮ.ਐਲ.ਏ ਜ਼ੀਰਾ ਦੀ ਜਗ੍ਹਾ ਉਨ੍ਹਾਂ ਦੇ ਛੋਟੇ ਭਰਾ ਮਹਿਕਦੀਪ ਸਿੰਘ ਜ਼ੀਰਾ ਵਾਇਸ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਫ਼ਿਰੋਜ਼ਪੁਰ ਨੇ ਹਾਜ਼ਰੀ ਲਵਾਈ ਅਤੇ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਦੀ ਅਗਵਾਈ ਹੇਠ ਬਾਬਾ ਮੌਜਦੀਨ ਅਤੇ ਬਾਬਾ ਵਲੈਤ ਸ਼ਾਹ ਜੀ ਦੇ ਰੋਜਿਆ, ਉੱਪਰ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਅਤੇ ਮੇਲੇ ਵਿਚ ਪੰਜਾਬੀ ਸਿੰਗਰ ਮੈਡਮ ਜੋਤੀ ਗਿੱਲ ਦੋਗਾਣਾ ਜੋੜੀ ਅਰਸ਼ਦੀਪ ਚੋਟੀਆ ਅਤੇ ਮੈਡਮ ਆਰਨੂਰ ਅਤੇ ਬਾਈ ਬੋਹੜ ਨੇ ਪਹੁੰਚ ਕੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਦਿਆਂ ਹੋਇਆ ਗੀਤ ਗਾ ਕੇ ਰੰਗ ਬੰਨਿ੍ਹਆ ਅਤੇ ਮੇਲੇ ਵਿਚ ਆਏ ਹੋਏ ਸਿੰਗਰਾ ਨੂੰ ਬਾਬਾ ਦਿਲਵਰ ਹੁਸੈਨ ਅਤੇ ਗੁਰਦੀਪ ਸਿੰਘ ਦਿੱਲੋਂ ਅਤੇ ਮਹਿਕਦੀਪ ਸਿੰਘ ਜ਼ੀਰਾ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਬਲਜਿੰਦਰ ਸਿੰਘ ਐੱਸ.ਐਚ.ਓ. ਥਾਣਾ ਸਿਟੀ ਜ਼ੀਰਾ ਵਲੋਂ ਮੇਲੇ ਵਿਚ ਵੱਡੀ ਤਾਦਾਦ ’ਚ ਪੁਲਿਸ ਮੁਲਾਜ਼ਮਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਮੇਲੇ ਵਿਚ ਚਾਹ–ਪਕੌੜੇ ਦਾਲ ਪ੍ਰਸ਼ਾਦਾਂ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਵਿਜੈ ਵੋਹਰਾ, ਹੀਰਾ ਲਾਲ ਪ੍ਰਧਾਨ ਬੋਰੀਆ ਬਰਾਦਰੀ ਜ਼ੀਰਾ, ਰਾਮ ਬਾਬਾ ਬਲਵੀਰ ਸਿੰਘ, ਜੋਗਾ ਸਿੰਘ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ, ਮਲਕੀਤ ਸਿੰਘ ਬੱਗੇ ਕਲਾ, ਗੁਰਪ੍ਰੇਮ ਸਿੰਘ ਵਕੀਲਾਂ ਵਾਲਾ, ਪੂਰਨ ਚੰਦ ਪ੍ਰਧਾਨ, ਰਾਮ ਸਰੂਪ ਸਾਬਕਾ ਪੰਚ, ਰਾਹੁਲ, ਸਰਵਨ ਕੁਮਾਰ, ਗੋਲਡੀ ਮਾਹਲਾ, ਅਜੀਤ ਸਿੰਘ ਘਾਰੂ, ਪੂਰਨ ਚੰਦ, ਅਸ਼ੋਕ ਕੁਮਾਰ ਹੰਸ, ਹਰਭਜਨ ਸਿੰਘ ਪੱਪੀ, ਹੈਪੀ, ਸਾਹਿਬ ਸਿੰਘ ਪ੍ਰਧਾਨ ਐੱਸ.ਓ ਜ਼ੀਰਾ, ਰਣਜੀਤ ਸਿੰਘ ਕਾਕਾ ਅਤੇ ਮੋਹਸ਼ੀਨ ਹਾਜ਼ਰ ਸਨ।



