
ਝਬਾਲ, (ਅੰਮ੍ਰਿਤਸਰ), 24 ਫਰਵਰੀ- ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ’ਚ ਸ੍ਰੀਸੈਲਮ ਟਨਲ (ਸੁਰੰਗ) ਦਾ ਕੁਝ ਹਿੱਸਾ ਡਿੱਗਣ ਕਾਰਨ ਸੁਰੰਗ ਵਿਚ ਫਸੇ 8 ਲੋਕਾਂ ਵਿਚ ਸਰਹੱਦੀ ਪਿੰਡ ਚੀਮਾ ਕਲਾਂ ਦਾ ਗੁਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵੀ ਸ਼ਾਮਿਲ ਹੈ। ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਰੀਬ 20 ਸਾਲ ਤੋਂ ਤੇਲੰਗਾਨਾ ਵਿਖੇ ਇਕ ਕੰਪਨੀ ਵਿਚ ਮਸ਼ੀਨ ਆਪ੍ਰੇਟਰ ਵਜੋਂ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ 20 ਦਿਨ ਪਹਿਲਾਂ ਹੀ ਉਸ ਦਾ ਪਤੀ ਘਰੋਂ ਕੰਮ ’ਤੇ ਗਿਆ ਸੀ । ਰਾਜਵਿੰਦਰ ਕੌਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਦੇ ਪਤੀ ਨੇ ਕੰਮ ’ਤੇ ਜਾਣ ਪਹਿਲਾਂ ਉਸ ਨੂੰ ਫੋਨ ਕੀਤਾ ਸੀ ਅਤੇ ਉਸ ਤੋਂ ਬਾਅਦ ਕੋਈ ਗੱਲ ਬਾਤ ਨਹੀਂ ਹੋਈ।



