ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਰੋਸ ਧਰਨਾ ਲੱਗਾ ਕੀਤਾ ਗਿਆ ਪ੍ਰਦਰਸ਼ਨ
ਸਿਹਤ ਮੰਤਰੀ ਨੇ ਦਿੱਤਾ 13 ਮਈ ਨੂੰ ਮੀਟਿੰਗ ਦਾ ਸਮਾਂ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਮਈ–ਅੱਜ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਸੂਬਾ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਧਰਨਾ ਲਗਾਇਆ ਗਿਆ, ਜਿਸ ਵਿਚ ਪੰਜਾਬ ਭਰ ਤੋਂ ਪੈਰਾ ਮੈਡੀਕਲ ਕਾਮਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਸਤਰੀ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੂੰ ਸੰਬੋਧਨ ਕਰਦੇ ਹੋਏ ਸੂਬਾ ਕਨਵੀਨਰ ਰਵਿੰਦਰ ਲੂਥਰਾ ਅਤੇ ਕੋ ਕਨਵੀਨਰ ਇੰਦਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਤੋਂ ਭੱਜ ਰਹੀ ਹੈ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ ਅਤੇ ਸਿਹਤ ਸੇਵਾਵਾਂ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਸਿਹਤ ਵਿਭਾਗ ਵਿੱਚ ਠੇਕੇ ਤੇ, ਆਊਟ ਸੋਰਸਿੰਗ, ਵੱਖ ਵੱਖ ਸਕੀਮਾਂ ਅਧੀਨ ਅਤੇ ਐਨ ਐਚ ਐਮ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਤਰੁੰਤ ਰੈਗੂਲਰ ਕਰਨਾ, ਸਿਹਤ ਵਿਭਾਗ ਵਿੱਚ ਖ਼ਾਲੀ ਪਈਆ ਆਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਨਾ, ਡਾਕਟਰ ਪੈਟਰਨਜ ਤੇ ਸਮੂਹ ਪੈਰਾ ਮੈਡੀਕਲ ਕਾਮਿਆਂ ਨੂੰ ਐਮ ਏ ਸੀ ਪੀ ਸਕੀਮ ਦਾ ਲਾਭ ਦੇਣਾ, ਸਿਹਤ ਵਿਭਾਗ ਦੇ ਮੁਲਾਜ਼ਮਾਂ ਦੇ ਕੱਟੇ ਭੱਤੇ ਬਹਾਲ ਕਰਨਾ, ਸਮੂਹ ਪੈਰਾ ਮੈਡੀਕਲ ਕਾਮਿਆਂ ਨੂੰ ਪੇਸੈਟ ਕੇਅਰ ਅਲਾਊਸ/ਰਿਸਕ ਭੱਤਾ ਦੇਣਾ, ਸਿਹਤ ਵਿਭਾਗ ਵਿੱਚ ਕੰਮ ਕਰਦਿਆਂ ਵੱਖ–ਵੱਖ ਕੈਟਾਗਰੀ ਦੀਆਂ ਸੂਬਾ ਪੱਧਰ ’ਤੇ ਡਿਪਟੀ ਡਾਇਰੈਕਟਰ ਦੀ ਅਸਾਮੀ ਦੀ ਰਚਨਾ ਕਰਨਾ, ਪਰੋਬੇਸਨ ਪੀਰੀਅਡ ਦਾ ਸਮਾਂ 3 ਸਾਲ ਤੋਂ ਘਟਾ ਕੇ 1 ਸਾਲ ਦਾ ਕਰਨਾ ਅਤੇ ਸਮੇਤ ਭੱਤਿਆਂ ਦੇ ਤਨਖਾਹ ਦਿੱਤੀ ਜਾਵੇ, ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਪੈਰਾ ਮੈਡੀਕਲ ਕਾਮਿਆਂ ਨੂੰ ਸਿਹਤ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਰੈਗੂਲਰ ਕੀਤਾ ਜਾਵੇ, ਸ਼ੁੱਧ ਸੀਨੀਆਰਤਾ ਸੂਚੀਆਂ ਜਾਰੀ ਕਰਕੇ ਪੈਰਾ ਮੈਡੀਕਲ ਕਾਮਿਆਂ ਦੀਆਂ ਸਮਾਂਬੱਧ ਤਰੱਕੀਆਂ ਕੀਤੀਆਂ ਜਾਣ ਆਦਿ ਮੰਗਾਂ ਨੂੰ ਮੰਨ ਕੇ ਲਾਗੂ ਨਾ ਕਰਕੇ ਸਰਕਾਰ ਆਪਣੀ ਜ਼ੁੰਮੇਵਾਰੀ ਤੋਂ ਭੱਜ ਰਹੀ ਹੈ, ਜਿਸ ਕਰਕੇ ਸਮੂਹ ਪੈਰਾ ਮੈਡੀਕਲ ਕਾਮਿਆਂ ਵਿਚ ਸਰਕਾਰ ਵਿਰੁੱਧ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਧਰਨੇ ਨੂੰ ਉਪਰੋਕਤ ਤੋਂ ਇਲਾਵਾ ਜਸਵਿੰਦਰ ਸਿੰਘ ਅੰਮ੍ਰਿਤਸਰ, ਸੁਨੀਲ ਦੱਤ ਸ਼ਰਮਾ, ਕੰਵਲਜੀਤ ਸਿੰਘ ਅੰਮ੍ਰਿਤਸਰ, ਸੁਨੀਲ ਸਿੰਗਲਾ, ਕੁਲਪ੍ਰੀਤ ਸਮਰਾ,ਰਮਨ ਅੱਤਰੀ, ਨਰਿੰਦਰ ਸਿੰਘ, ਟਹਿਲ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ ਧੋਲਾ, ਸਰਬਜੀਤ ਸਿੰਘ,ਤਰੀਥ ਰਾਮ ਨਵਾਂ ਸ਼ਹਿਰ,ਸੁਖਜਾਦ ਸਿੰਘ, ਰਣਧੀਰ ਸਿੰਘ , ਨੀਰਜ਼ ਕੁਮਾਰ, ਜਤਿੰਦਰ ਕੁਮਾਰ, ਸ਼ਵਿੰਦਰ ਸਿੰਘ ਭੱਟੀ, ਕਰਮਜੀਤ ਸਿੰਘ ਕੂਕਾ, ਰਾਜ ਕੁਮਾਰ ਕੁੱਕੜ, ਰਾਕੇਸ਼ ਗਿੱਲ, ਮਨੋਜ਼ ਗਰਵੋਰ, ਸਤਪਾਲ ਸਿੰਘ, ਮੇਜ਼ਰ ਸਿੰਘ ਧੁੰਨ, ਸਰਬਜੀਤ ਸਿੰਘ ਪੱਟੀ, ਗੁਰਬੀਰ ਸਿੰਘ ਤਰਨਤਾਰਨ, ਸੁਰਿੰਦਰ ਪਾਲ ਲਾਡੀ, ਅਮਰਦੀਪ ਸਿੰਘ, ਗੁਰਪ੍ਰੀਤ ਸ਼ਹਿਣਾ, ਜਗਨਨਾਥ, ਭੁਪਿੰਦਰ ਸਿੰਘ,ਸੁਤੰਤਰ ਸਿੰਘ ਫ਼ਿਰੋਜ਼ਪੁਰ,ਅਵਿਨਾਸ਼ ਮੁਕਤਸਰ, ਗੁਰਪ੍ਰੀਤ ਸਿੰਘ ਕੂਰਥਲਾ, ਜਗਦੀਪ ਸਿੰਘ ਜੌਹਲ, ਬਲਜਿੰਦਰ ਕੌਰ, ਹਰਿੰਦਰ ਸਿੰਘ ਭੱਠਲ, ਬ੍ਰਿਜ ਮੋਹਨ, ਦਲਜੀਤ ਸਿੰਘ, ਦਵਿੰਦਰ ਸਿੰਘ ਲੁਧਿਆਣਾ, ਹਰਿੰਦਰ ਸਿੰਘ ਭਲੜੀ, ਸੁੱਚਾ ਸਿੰਘ, ਨਰੇਸ਼ ਰਾਣਾ, ਰਾਬਿੰਦਰ ਸਿੰਘ ਭੋਜੀਆ, ਸੁਰਿੰਦਰ ਸਿੰਘ, ਦਵਿੰਦਰ ਸਿੰਘ,ਸਤਪਾਲ ਸਿੰਘ ਬਹੇਰੂ,ਯੋਗਤਾ ਰਾਣੀ,ਮਨਵਿੰਦਰ ਕਟਾਰੀਆ, ਮਾਲਾ ਰਾਣੀ, ਗੀਤਾਂ ਹਾਂਸ, ਹਰਮਿੰਦਰ ਕੌਰ, ਸਮੀਕਸ਼ਾ ਰਾਣੀ, ਨਿਸ਼ਾ ਰਾਣੀ, ਅਮਨਦੀਪ ਕੌਰ, ਕਮਲਦੀਪ ਕੌਰ , ਜਸਪਾਲ ਕੌਰ, ਦਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਉਪਰੰਤ ਦੋਨਾਂ ਡਾਇਰੈਕਟਰ ਵੱਲੋਂ ਜਥੇਬੰਦੀ ਨੂੰ 13 ਮਈ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਦਾ ਪੱਤਰ ਲਿਆ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।



