Punjab

ਤਰਨਤਾਰਨ ਦੇ ਪਿੰਡ ਚੀਮਾਂ ਕਲਾਂ ‘ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਵਿਅਕਤੀ ਦੀ ਮੌਤ, ਚਾਰ ਨਾਮਜ਼ਦ

ਤਰਨਤਾਰਨ, 13 ਜਨਵਰੀ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਕਲਾਂ ਵਿਚ ਨਸ਼ੇ ਦਾ ਟੀਕਾ ਲਗਾਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਮਰਨ ਵਾਲੇ ਨੂੰ ਟੀਕਾ ਲਗਾਉਣ ਦੇ ਕਥਿਤ ਦੋਸ਼ ਹੇਠ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਚਾਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਤਨੀ ਵਰਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ ਜਗਤਾਰ ਸਿੰਘ ਨਸ਼ਾ ਕਰਨ ਦਾ ਆਦੀ ਸੀ। 9 ਜਨਵਰੀ ਨੂੰ ਦੁਪਹਿਰ ਕਰੀਬ ਦੋ ਵਜੇ ਉਹ ਨਸ਼ਾ ਲੈਣ ਲਈ ਅਰਸ਼ਦੀਪ ਸਿੰਘ ਦੇ ਘਰ ਗਿਆ। ਜਦੋਂ ਕਾਫੀ ਦੇਰ ਵਾਪਸ ਨਾ ਪਰਤਿਆ ਤਾਂ ਉਹ ਆਪਣੇ ਜੇਠ ਜਰਨੈਲ ਸਿੰਘ ਨਾਲ ਮੋਟਰਸਾਈਕਲ ’ਤੇ ਅਰਸ਼ਦੀਪ ਸਿੰਘ ਦੇ ਘਰ ਜਾ ਰਹੀ ਸੀ ਤਾਂ ਖਾਲੀ ਪਈ ਜ਼ਮੀਨ ’ਤੇ ਉਸਦੇ ਪਤੀ ਨੂੰ ਅਰਸ਼ਦੀਪ ਸਿੰਘ ਪੁੱਤਰ ਮੁਖਤਾਰ ਸਿੰਘ, ਹੁਸ਼ਿਆਰ ਸਿੰਘ ਪੁੱਤਰ ਬਚਿੱਤਰ ਸਿੰਘ, ਬੋਹੜ ਸਿੰਘ ਪੁੱਤਰ ਰਸਾਲ ਸਿੰਘ ਅਤੇ ਬਲਹਾਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਚੀਮਾਂ ਕਲਾਂ ਹੱਥਾਂ ਪੈਰਾਂ ਤੋਂ ਫੜ ਕੇ ਉਸਦੀ ਬਾਂਹ ਵਿਚ ਟੀਕਾ ਲਗਾ ਰਹੇ ਸੀ। ਜਦੋਂ ਉਨ੍ਹਾਂ ਨੇ ਵੇਖ ਕੇ ਰੌਲਾ ਪਾਇਆ ਤਾਂ ਸਾਰੇ ਜਣੇ ਉਨ੍ਹਾਂ ਨਾਲ ਭਿੜਦੇ ਹੋਏ ਚਲੇ ਗਏ। ਉਹ ਜਗਤਾਰ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਪੱਟੀ ਦੇ ਨਿੱਜੀ ਹਸਪਤਾਲ ਲਿਆਏ ਅਤੇ ਦਾਖਲ ਕਰਵਾ ਦਿੱਤਾ। ਜਿਥੇ ਇਲਾਜ ਦੌਰਾਨ ਜਗਤਾਰ ਸਿੰਘ (39) ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਰਿੰਦਰ ਕੌਰ ਦੇ ਬਿਆਨ ਕਲਮਬੰਦ ਕਰਕੇ ਉਕਤ ਚਾਰਾਂ ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗਿ੍ਰਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button