Punjab

ਤਰਨਤਾਰਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ’ਚ ਨਤਮਸਤਕ ਹੋਏ ਕਰਨਬੀਰ ਸਿੰਘ ਬੁਰਜ

ਤਰਨਤਾਰਨ, 14 ਅਕਤੂਬਰ – ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਏਆਈਜੀ ਅਨੰਤਜੀਤ ਸਿੰਘ ਸਮੇਤ ਹੋਰ ਆਗੂਆਂ ਨਾਲ ਨਤਮਸਤਕ ਹੋ ਕੇ ਗੁਰੂ ਦਾ ਓਟ ਆਸਰਾ ਲਿਆ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੀਪੀਸੀਸੀ ਮੈਂਬਰ ਹਰਸ਼ਰਨ ਸਿੰਘ ਮੱਲਾ ਸੋਹਲ, ਰਾਜਬੀਰ ਸਿੰਘ ਭੁੱਲਰ, ਚੇਅਰਮੈਨ ਲਖਬੀਰ ਸਿੰਘ ਬੁਰਜ, ਅਵਤਾਰ ਸਿੰਘ ਤਨੇਜਾ ਸਾਬਕਾ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਤਰਨਤਾਰਨ, ਗੁਰਪਾਲ ਸਿੰਘ ਜਗਤਪੁਰਾ, ਗੁਰਦੇਵ ਸਿੰਘ ਰਿੰਟੂ ਸੋਹਲ, ਪ੍ਰਧਾਨ ਗੁਲਜ਼ਾਰ ਸਿੰਘ ਦੋਬਲੀਆਂ, ਨੌਨਿਹਾਲ ਸਿੰਘ ਕਸੇਲ, ਮਨਿੰਦਰਪਾਲ ਸਿੰਘ ਪਲਾਸੌਰ, ਸਰਪੰਚ ਜਗਬੀਰ ਸਿੰਘ ਭੋਲਾ ਪੰਜਵੜ੍ਹ, ਦਿਲਬਾਗ ਸਿੰਘ ਠੱਠਗੜ੍ਹ, ਇੰਦਰਜੀਤ ਸਿੰਘ ਲਾਲੀ ਪਲਾਈ ਵਾਲਾ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਛਾਪਾ, ਨਿੱਪੀ ਸੂਦ ਝਬਾਲ, ਪ੍ਰਧਾਨ ਅਸ਼ੋਕ ਕੁਮਾਰ, ਡਾ. ਚਰਨਜੀਤ ਸਿੰਘ ਝਬਾਲ, ਤਰਸੇਮ ਕੁਮਾਰ ਸ਼ਰਮਾ,ਸਕੱਤਰ ਬੀਰ ਸਿੰਘ ਖੈਰਦੀ, ਵਿੱਕੀ ਝਬਾਲ, ਅਮ੍ਰਿਤਸ਼ੇਰ ਸਿੰਘ ਮੰਨਣ, ਹਰਜੋਤ ਸਿੰਘ ਛਾਪਾ, ਸਰਪੰਚ ਗੁਰਚਰਨ ਸਿੰਘ ਖੈਰਦੀ, ਸਾਬਕਾ ਸਰਪੰਚ ਕੰਵਲਜੀਤ ਸਿੰਘ ਠੱਠਾ, ਸਾਬਕਾ ਸਰਪੰਚ ਉਤਮ ਸਿੰਘ ਕਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ ਬਘੇਲ ਸਿੰਘ ਵਾਲਾ, ਸਾਬਕਾ ਸਰਪੰਚ ਨਰਿੰਦਰ ਕੁਮਾਰ, ਸਾਬਕਾ ਸਰਪੰਚ ਮਿਲਖਾ ਸਿੰਘ ਮੱਜੂਪੁਰ, ਸਾਬਕਾ ਸਰਪੰਚ ਸੁੱਚਾ ਸਿੰਘ ਖੈਰਦੀ, ਲਵ ਇੰਦਰ ਸਿੰਘ ਬੱਬੂ ਸੋਹਲ, ਗੁਰਿੰਦਰ ਸਿੰਘ ਭਾਟੀਆ ਸੋਹਲ, ਮਖਤੂਲ ਸਿੰਘ ਸੋਹਲ, ਜੇਈ ਹਰਭਿੰਦਰ ਸਿੰਘ, ਲਖਵਿੰਦਰ ਸਿੰਘ ਬੰਟੀ, ਮਾਸਟਰ ਪ੍ਰਿਤਪਾਲ ਸਿੰਘ ਗਗਨ ਝਬਾਲ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button