
ਸ਼ੁਤਰਾਣਾ (ਪਟਿਆਲਾ), 22 ਜਨਵਰੀ– ਢਾਬੀਗੁੱਜਰਾਂ ਖਨੌਰੀ ਮੋਰਚੇ ਵਿਚ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਨ ਵਾਲੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਆਪਣੀ ਡਿਊਟੀ ਛੱਡ ਕੇ ਵਾਪਸ ਚਲੀ ਗਈ ਹੈ। ਇਸ ਸਬੰਧੀ ਡਾਕਟਰਾਂ ਨੇ ਸਿਵਲ ਸਰਜਨ ਪਟਿਆਲਾ ਡਾਕਟਰ ਦਵਿੰਦਰਪਾਲ ਸਿੰਘ ਨੂੰ ਇਕ ਪੱਤਰ ਵੀ ਸੌਂਪਿਆ ਹੈ, ਜਿਸ ਵਿਚ ਡਾਕਟਰਾਂ ਨੇ ਕਿਸਾਨ ਆਗੂਆਂ ਵਲੋਂ ਗ਼ਲਤ ਵਿਹਾਰ ਕਰਨ ਦੇ ਇਲਜ਼ਾਮ ਲਾਏ ਹਨ ਜਦਕਿ ਕਿਸਾਨ ਆਗੂਆਂ ਨੇ ਡਾਕਟਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਗ਼ਲਤ ਵਿਹਾਰ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਤੇ ਉਨ੍ਹਾਂ ਦੇ ਕਿਸਾਨ ਆਗੂ ਬਹੁਤ ਹੀ ਸੁਲਝੇ ਹੋਏ ਹਨ ਤੇ ਇਲਾਜ ਕਰਨ ਵਾਲਾ ਡਾਕਟਰ ਰੱਬ ਦਾ ਰੂਪ ਹੁੰਦਾ ਹੈ।



