Punjab

ਡੱਲੇਵਾਲ਼ਾ ਦੀ ਟੀਮ ਅਨੁਸਾਰ ਰਵੀ ਸਿੰਘ ਖਾਲਸਾ ਦੀ ਦਖ਼ਲ-ਅੰਦਾਜ਼ੀ ਨਾਲ਼ ਮੋਰਚਾ ਜਿੱਤਣ ਦੀ ਬੱਝੀ ਆਸ

ਡੱਲੇਵਾਲਾ, 13 ਜਨਵਰੀਡੱਲੇਵਾਲ਼ਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ਼ ਦੇ ਲੀਡਰਾਂ ਨਾਲ਼ ਵੀਡੀਓ ਕਾਲ ਕਰਕੇ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ਼ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਕਿਸਾਨਾਂ ਦੇ ਇਸ ਸੰਘਰਸ਼ ਵਿਚ ਉਨ੍ਹਾਂ ਦੇ ਨਾਲ਼ ਖੜ੍ਹੀ ਹੈ ਅਤੇ ਕਿਸੇ ਵੀ ਕਿਸਮ ਦੀ ਲੋੜ ਪੈਣ ’ਤੇ ਕਿਸਾਨ ਆਗੂ ਉਨ੍ਹਾਂ ਨੂੰ ਦੱਸਣਡੱਲੇਵਾਲ਼ਾ ਫ਼ਰੀਦਕੋਟ ਦੇ ਵਾਸੀ ਸਰਪੰਚ ਸਿਮਰਨਜੀਤ ਸਿੰਘ, ਮੱਖਣ ਸਿੰਘ, ਬਲਕਰਨ ਸਿੰਘ, ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਖਾਲਸਾ ਏਡ ਅਤੇ ਬਾਕੀ ਜਥੇਬੰਦੀਆਂ ਦਾ ਖਨੌਰੀ ਬਾਰਡਰ ’ਤੇ ਇਕੱਤਰ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਮੋਰਚਾ ਜਿੱਤਣ ਵਿਚ ਬਹੁਤੀ ਦੇਰ ਨਹੀਂ ਲੱਗੇਗੀਉਨ੍ਹਾਂ ਕਿਹਾ ਕਿ ਜਥੇਬੰਦੀਆਂ ਅਤੇ ਖਾਲਸਾ ਏਡ ਦਾ ਡੱਲੇਵਾਲ਼ਾ ਨਾਲ਼ ਰਲਕੇ ਲੜਾਈ ਲੜਨਾ ਜਿੱਤ ਦੀ ਨਿਸ਼ਾਨੀ ਹੈ। ਇਸ ਦੌਰਾਨ ਜੱਸਾ ਸਿੰਘ ਮਿਸਤਰੀ ਨੇ ਪੰਜਾਬੀ ਜਾਗਰਣ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਖਨੌਰੀ ਬਾਰਡਰ ’ਤੇ ਪਹੁੰਚਣ ਨਾਲ਼ ਪਿੰਡ ਵਾਸੀਆਂ ਦੇ ਚਿਹਰੇ ’ਤੇ ਰੌਣਕ ਆਈ ਹੈ ਅਤੇ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ। ਡੱਲੇਵਾਲ਼ਾ ਦੇ ਬਸ਼ਿੰਦਿਆਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਝੁਕਣਾ ਹੀ ਪਵੇਗਾਉਨ੍ਹਾਂ ਕਿਹਾ ਕਿ ਡੱਲੇਵਾਲ਼ ਦੀ ਸਿਹਤ ਠੀਕ ਹੋਣ ਦੀ ਖਬਰ ਸੁਣਦਿਆਂ ਪਿੰਡ ਵਾਸੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਬਲਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਜਗਜੀਤ ਸਿੰਘ ਡੱਲੇਵਾਲ਼ਾ ਨੇ ਪਰਿਵਾਰ ਸਮੇਤ ਕਿਸੇ ਨੂੰ ਵੀ ਮਿਲਣ ਤੋਂ ਨਾਂਹ ਕਰ ਦਿੱਤੀ ਸੀ ਉੱਥੇ ਹੀ ਕੱਲ੍ਹ ਉਹ ਸਮੁੱਚੀਆਂ ਜਥੇਬੰਦੀਆਂ ਦੇ ਮੁਖੀਆਂ ਨੂੰ ਮਿਲੇ ’ਤੇ ਗੱਲਬਾਤ ਕੀਤੀਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਮੁਖੀਆਂ ਨੇ ਜਗਜੀਤ ਸਿੰਘ ਡੱਲੇਵਾਲ਼ ਨੂੰ ਮਿਲਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਬੇਸ਼ੱਕ ਡੱਲੇਵਾਲ਼ ਸਾਹਿਬ ਦਾ ਮਰਨ ਵਰਤ ਅੱਜ 47ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ ਇਸ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ਼ ਚੜ੍ਹਦੀ ਕਲਾ ਵਿਚ ਹਨ ਅਤੇ ਆਪਣੇ ਮਰਨ ਵਰਤ ’ਤੇ ਹਨ। ਦਰਸ਼ਨ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਦੀ ਟੀਮ ਨੇ ਮਾਤਾਵਾਂ, ਭੈਣਾਂ ਵਾਸਤੇ ਰਹਿਣ ਬਸੇਰਾ ਖਨੌਰੀ ਬਾਰਡਰ ’ਤੇ ਬਣਾ ਕੇ ਦਿੱਤਾ ਹੈ ਜਿਸ ਵਿਚ 250 ਤੋਂ 300 ਬੀਬੀਆਂ ਆਰਾਮ ਨਾਲ਼ ਰਹਿ ਸਕਦੀਆਂ ਹਨ ਅਤੇ ਮਾਤਾਵਾਂ ਭੈਣਾਂ ਵਾਸਤੇ ਬਾਥਰੂਮ ਦੀ ਬਹੁਤ ਸਮੱਸਿਆ ਸੀ ਜੋ ਖਾਲਸਾ ਏਡ ਦੀ ਟੀਮ ਨੇ ਵਧੀਆ ਪ੍ਰਬੰਧ ਕਰਕੇ ਦਿੱਤੇ ਹਨ। ਗੁਰਚਰਨ ਸਿੰਘ ਫੌਜੀ, ਕਸ਼ਮੀਰ ਸਿੰਘ, ਦਲੀਪ ਸਿੰਘ ਆਦਿ ਨੇ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਦੇ ਇਕੱਤਰ ਹੋਣ ਨਾਲ਼ ਡੱਲੇਵਾਲ਼ ਦਾ ਹੌਸਲਾ ਹੋਰ ਵਧਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਡੱਲੇਵਾਲ਼ ਸਾਹਿਬ ਦੇ ਨੇੜਲੇ ਕਿਸਾਨ ਲੀਡਰ ਕਾਕਾ ਕੋਟੜਾ ਨਾਲ਼ ਅੱਜ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਗੱਲਬਾਤ ਕੀਤੀ ਜਿਸ ’ਤੇ ਉਨ੍ਹਾਂ ਦੱਸਿਆ ਕਿ ਰਵੀ ਸਿੰਘ ਖਾਲਸਾ ਨੇ ਕਾਕਾ ਕੋਟੜਾ ਤੋਂ ਜਗਜੀਤ ਸਿੰਘ ਡੱਲੇਵਾਲ਼ ਦਾ ਸੰਗਤਾਂ ਪ੍ਰਤਿ ਸੁਨੇਹਾ ਪੁੱਛਿਆਜੱਸਾ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਕਾਕਾ ਕੋਟੜਾ ਨੇ ਕਿਹਾ ਕਿ ਡੱਲੇਵਾਲ਼ ਸਾਹਿਬ ਦਾ ਇਹ ਹੀ ਕਹਿਣਾ ਹੈ ਕਿ ਉਹ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਤੇ ਉਨ੍ਹਾਂ ਦੇ ਦਿ੍ਰੜ੍ਹ ਸੰਕਲਪ ਲਈ ਵਾਹਿਗੁਰੂ ਮੂਹਰੇ ਅਰਦਾਸ ਕੀਤੀ ਜਾਵੇਇੱਥੇ ਭਾਵੁਕ ਹੁੰਦਿਆਂ ਕਸ਼ਮੀਰ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ਼ ਨੇ ਕਿਹਾ ਹੈ ਕਿ ਵਾਹਿਗੁਰੂ ਉਨ੍ਹਾਂ ਦੇ ਮਰਨ ਵਰਤ ਲਈ ਉਨ੍ਹਾਂ ਦੇ ਸਿਰ ’ਤੇ ਹੱਥ ਰੱਖਣ ਕਿ ਜਾਂ ਤਾਂ ਉਹ ਡੱਲੇਵਾਲ਼ ਸਾਹਿਬ ਮੋਰਚਾ ਜਿੱਤ ਜਾਣ ਜਾਂ ਉਨ੍ਹਾਂ ਦੀ ਸ਼ਹੀਦੀ ਹੋ ਜਾਵੇਅਖ਼ੀਰ ਵਿਚ ਪਿੰਡ ਦੇ ਵਾਸੀਆਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ਼ ਨੇ ਸਮੁੱਚੇ ਪੰਜਾਬ, ਸਾਰੀਆਂ ਜਥੇਬੰਦੀਆਂ ਦਾ ਉਨ੍ਹਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਹੈ। ਗੁਰਚਰਨ ਸਿੰਘ ਨੇ ਦੱਸਿਆ ਕਿ ਕੱਲ੍ਹ ਨੂੰ ਡੱਲੇਵਾਲ਼ਾ ਤੋਂ ਖਨੌਰੀ ਮੋਰਚੇ ਲਈ ਸੰਗਤ ਰਵਾਨਾ ਹੋਵੇਗੀ ਜਿਸ ਵਿਚ ਉਹ ਸੁੱਕਾ ਰਾਸ਼ਨ, ਦੁੱਧ ਅਤੇ ਹੋਰ ਗਰਮ ਕੱਪੜੇ ਲੈ ਕੇ ਜਾਣਗੇਪਿੰਡ ਡੱਲੇਵਾਲ਼ਾ ਦੀ ਮਾਰਕੀਟ ਅੱਜ ਪੂਰਨ ਤੌਰ ’ਤੇ ਬੰਦ ਰਹੀ।

Related Articles

Leave a Reply

Your email address will not be published. Required fields are marked *

Back to top button