Punjab

ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਵਿਖ਼ੇ ਸੰਗਤਾਂ ਨੇ ਸੰਗਤੀ ਰੂਪ ਵਿੱਚ ਕੀਤੇ ਚੌਪਹਿਰਾ ਸਮਾਗਮ

ਗੁਰੂਹਰਸਹਾਏ, 3 ਅਗਸਤ : ਇਲਾਕੇ ਦਾ ਪ੍ਰਮੁੱਖ ਧਾਰਮਿਕ ਅਸਥਾਨ ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਗੋਲੂ ਕਾ ਮੋੜ ਵਿਖ਼ੇ ਸੰਗਤਾਂ ਨੇ ਸੰਗਤੀ ਰੂਪ ਵਿੱਚ ਚੌਪਹਿਰਾ ਸਮਾਗਮ ਕੀਤੇ ਗਏ। ਜਿਸ ਵਿੱਚ ਹਰ ਐਤਵਾਰ ਦੀ ਤਰ੍ਹਾਂ ਅੱਜ ਸੰਗਤਾਂ ਵੱਲੋਂ ਰਲ ਮਿਲ ਕੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ, ਸ਼੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ। ਇਸ ਉਪਰੰਤ ਸੰਤ ਬਾਬਾ ਰਜਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਕਥਾ ਵਿਚਾਰਾਂ ਅਤੇ ਭਗਤ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪਿੰਡ ਮਾਹਮੂ ਜੋਈਆ, ਪਿੰਡ ਜੀਵਾ ਅਰਾਈ ਅਤੇ ਪਿੰਡ ਦੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਾਰੇ ਸਮਾਗਮ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਅਰਦਾਸ ਵਿੱਚ ਸਰਬਤ ਦੇ ਭਲੇ, ਪਿਆਰ ਇਤਫ਼ਾਕ ਅਤੇ ਦੁੱਖ ਕਲੇਸ਼ਾਂ ਤੋਂ ਬਚਾਅ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਬੇਨਤੀ ਕੀਤੀ ਗਈ। ਸਮਾਗਮ ਤੋਂ ਉਪਰੰਤ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤ ਬਾਬਾ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਨਵੀ ਪੀੜੀ ਗੁਰਬਾਣੀ ਕੰਠ ਦੇ ਨਾਲ-ਨਾਲ ਪੱਕੀਆਂ ਧੁਨਾਂ ਵਿੱਚ ਸੰਗੀਤ ਦਾ ਗਿਆਨ ਦੇਣ ਲਈ ਸੰਗੀਤ ਵਿਦਿਆਲੇ ਦੀ ਸ਼ੁਰੂਆਤ ਕੀਤੀ ਗਈ ਹੈ, ਸੰਗੀਤ ਦਾ ਸ਼ੋਕ ਰੱਖਣ ਵਾਲੇ ਵਿਦਿਆਰਥੀ ਵਿਦਿਆ ਲੈ ਸਕਦੇ ਹਨ। ਉਹਨਾ ਦੱਸਿਆ ਸੰਤ ਬਾਬਾ ਵਚਨ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਡੇਰਾ ਸ਼੍ਰੀ ਭਜਨਗੜ ਪਾਕਿਸਤਾਨ ਵਿਖੇ ਸੰਗੀਤ ਦੀ ਵਿਦਿਆ ਦੇਣ ਦਾ ਕੰਮ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਜਲਦੀ ਹੀ ਇੱਥੇ ਤਿਆਰ ਕੀਤੇ ਕੀਰਤਨੀ ਜੱਥੇ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰੂ ਦਾ ਜਸ ਗਾਉਂਦੇ ਦਿਖਾਈ ਦੇਣਗੇ। ਬਾਬਾ ਰਜਿੰਦਰ ਸਿੰਘ ਵੱਲੋਂ ਇਲਾਕੇ ਦੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਐਤਵਾਰ ਚੌਪਹਿਰਾ ਸਮਾਗਮਾਂ ਵਿੱਚ ਹਾਜ਼ਰੀਆ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

Related Articles

Leave a Reply

Your email address will not be published. Required fields are marked *

Back to top button