
ਫ਼ਿਰੋਜ਼ਪੁਰ, 20 ਮਾਰਚ (ਬਾਲ ਕਿਸ਼ਨ)– ਅੱਜ ਸਿਵਲ ਸਰਜਨ ਡਾਕਟਰ ਰਾਜੀਵ ਪਰਾਸਰ ਜੀ ਦੇ ਦਿਸ਼ਾ–ਨਿਰਦੇਸ਼ ਅਨੁਸਾਰ ਅਤੇ ਡਾਕਟਰ ਸ਼ਮਿੰਦਰਪਾਲ ਕੌਰ ਜ਼ਿਲ੍ਹਾ ਐਪੀਡਮੋਲਜਿਸਟ ਦੀ ਅਗਵਾਈ ਵਿੱਚ ਡੇਂਗੂ ਦੇ ਸੀਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰੀਸਦ ਦਫ਼ਤਰ, ਏ.ਡੀ.ਸੀ. ਦਫ਼ਤਰ, ਡਿਪਟੀ ਡਾਇਰੈਕਟਰ ਦਫ਼ਤਰ, ਉਪ ਮੰਡਲ ਦਫ਼ਤਰ ਤੇ ਨਾਲ ਲੱਗਦੇ ਇਲਾਕੇ ਵਿੱਚ ਡਰਾਈ ਡੇ ਮਨਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨਰਿੰਦਰ ਸ਼ਰਮਾ ਨੇ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ ਤੇ ਦਫ਼ਤਰੀ ਸਟਾਫ਼ ਨੂੰ ਡੇਂਗੂ ਲਾਰਵੇ ਬਾਰੇ ਅਤੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਡੇਂਗੂ ਬਹੁਤ ਹੀ ਭਿਆਨਕ ਬਿਮਾਰੀ ਹੈ ਅਤੇ ਇਕ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਆਮ ਤੌਰ ’ਤੇ ਦਿਨ ਸਮੇਂ ਕੱਟਦਾ ਹੈ। ਇਹ ਮੱਛਰ ਆਮ ਤੌਰ ’ਤੇ ਸਾਫ ਤੇ ਖੜ੍ਹੇ ਪਾਣੀ ਵਿੱਚ ਜਿਵੇਂ ਕਿ ਸਾਡੇ ਫਰਿਜ ਦੀਆਂ ਟਰੇਆਂ ਕੂਲਰਾਂ, ਪੰਛੀਆ ਦੇ ਕਟੋਰੇ, ਜਾਨਵਰਾਂ ਦੀਆ ਹੋਂਦੀਆ, ਗਮਲਿਆ ਦੀ ਟਰੇ, ਪੁਰਾਣੇ ਟਾਇਰ, ਕੁਬਾੜ, ਡਿਸਪੋਜ਼ਲ ਆਦਿ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਬੁਖਾਰ ਹੁੰਦਾ ਹੈ ਤਾਂ ਉਸ ਦੇ ਤੇਜ਼ ਸਿਰ ਦਰਦ ਅਤੇ ਬਹੁਤ ਜਿਆਦਾ ਤੇਜ਼ ਬੁਖਾਰ , ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ ਤੇ ਕਈ ਵਾਰ ਸਰੀਰ ਤੇ ਲਾਲ ਰੰਗ ਦੇ ਨਿੱਕੇ–ਨਿੱਕੇ ਦਾਣੇ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਦੇ ਮਸੂੜਿਆ ਰਾਹੀਂ ਖੂਨ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਵੀ ਡੇਂਗੂ ਬੁਖਾਰ ਜਾ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਉਸਦਾ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਡੇਂਗੂ ਤੋਂ ਬੱਚਣ ਲਈ ਆਪਣੇ ਆਲੇ–ਦੁਆਲੇ ਦੀ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਦਿਨ ਸਮੇਂ ਪੂਰੇ ਬਾਜੂ ਦੇ ਕੱਪੜੇ ਹੋਣੇ ਚਾਹੀਦੇ ਹਨ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਤੇ ਮੱਛਰ ਮਾਰੂ ਕਰੀਮਾਂ ਤੇ ਯੰਤਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਰਾਕੇਸ਼ ਕੁਮਾਰ ਵੀ ਮੌਜੂਦ ਸਨ।



