
ਬਾਲ ਕਿਸ਼ਨ
ਫਿਰੋਜ਼ਪੁਰ, 18 ਜੁਲਾਈ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੱਚ ਵਿਆਪਕ ਮੁਹਿੰਮ ਸ਼ੁਰੂ ਕੀਤੀ। ਡਾ. ਸ਼ਵਿੰਦਰ ਪਾਲ ਕੌਰ ਦੇ ਹੁਕਮਾਂ ਮੁਤਾਬਕ, ਸ਼ੁੱਕਰਵਾਰ ਨੂੰ ‘ਡ੍ਰਾਈ ਡੇ’ ਮੁਹਿੰਮ ਦੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਵੱਖ-ਵੱਖ ਥਾਣਿਆਂ ਅਤੇ ਅਤੇ ਖਾਲੀ ਪੈ ਪਲਾਟਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਅਤੇ ਸਪਰੇਅ ਕੀਤਾ ਗਿਆ। ਇਸ ਦੌਰਾਨ, ਬਸਤੀ ਟੈਂਕਾਂ ਵਾਲੀ ਪੁਲਿਸ ਚੌਂਕੀ ਥਾਣਾ ਕੈਂਟ ਗੁਰੂ ਨਾਨਕ ਕਾਲਜ ਫਿਰੋਜਪੁਰ ਦੇ ਨੇੜੇ ਟਾਇਰਾਂ ਵਾਲੀ ਦੁਕਾਨਾਂ ਵਿੱਚ ਵਿੱਚ ਭਾਰੀ ਮਾਤਰਾ ਵਿੱਚ ਡੇਂਗੂ ਲਾਰਵਾ ਮਿਲਿਆ। ਸਿਹਤ ਵਿਭਾਗ ਦੇ ਅਧਿਕਾਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਮੌਸਮੀ ਬਾਰਿਸ਼ ਕਾਰਨ ਡੇਂਗੂ ਲਾਰਵੇ ਦੀ ਪੈਦਾਵਾਰ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤੇਜ਼ ਕੀਤੀ ਗਈ ਹੈ।
ਵੱਖ-ਵੱਖ ਥਾਵਾਂ ਤੋਂ ਵਿੱਚ ਮਿਲੇ ਲਾਰਵੇ ਦੇ ਮੱਦੇਨਜ਼ਰ, ਥਾਣੇ ਦੇ ਸਬੰਧਿਤ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਡੇਂਗੂ ਸਬੰਧੀ ਉਹਨਾਂ ਨਾਲ ਨਾਲ ਮੀਟਿੰਗ ਕੀਤੀ ਗਈ। ਨਰਿੰਦਰ ਸ਼ਰਮਾ ਨੇ ਸੁਝਾਅ ਦਿੱਤਾ ਕਿ ਬਾਰਿਸ਼ ਦੇ ਕਾਰਨ ਪੁਰਾਣੇ ਕਬਾੜ ਵਿੱਚ ਪੁਰਾਣੇ ਟਾਇਰਾਂ ਵਿੱਚ ਜਮ੍ਹਾਂ ਪਾਣੀ ਨੂੰ ਹਟਾਇਆ ਜਾਵੇ ਅਤੇ ਲਾਰਵੇ ਦੀ ਪੈਦਾਵਾਰ ਰੋਕਣ ਲਈ ਕਾਲੇ ਤੇਲ ਦੀ ਵਰਤੋਂ ਕੀਤੀ ਜਾਵੇ। ਇਸ ਦੇ ਜਵਾਬ ਵਿੱਚ, ਥਾਣੇ ਦੇ ਸਬੰਧੀ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵਿੱਚ ਡੇਂਗੂ ਲਾਰਵੇ ਦੀ ਰੋਕਥਾਮ ਲਈ ਨਿਰੰਤਰ ਉਪਰਾਲੇ ਕਰਨ ਦਾ ਵਾਅਦਾ ਕੀਤਾ। ਗੁਰਦੇਵ ਸਿੰਘ ਨੇ ਦੱਸਿਆ ਕਿ ਜੇਕਰ ਭਵਿੱਖ ਵਿੱਚ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਾ ਹੋਈ, ਤਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਉਨਾਂ ਦਾ ਚਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਣ ਲਈ ਘਰਾਂ ਦੀਆਂ ਛੱਤਾਂ, ਪੁਰਾਣੇ ਕਬਾੜ ਅਤੇ ਟਾਇਰਾਂ ਵਿੱਚ ਜਮ੍ਹਾਂ ਬਾਰਿਸ਼ ਦਾ ਪਾਣੀ ਹਟਾਇਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੇਂਗੂ ਇੱਕ ਖਤਰਨਾਕ ਬਿਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਫੈਲਦੀ ਹੈ ਇਸ ਮੁਹਿੰਮ ਦੌਰਾਨ ਸਾਹਿਲ ਅਤੇ ਰਕੇਸ਼ ਕੁਮਾਰ ਸਮੇਤ ਹੋਰ ਸਿਹਤ ਵਿਭਾਗ ਦੇ ਕਰਮਚਾਰੀਵੀ ਮੌਜੂਦ ਸਨ। ਅਖੀਰ ਵਿੱਚ ਸਿਵਲ ਸਰਜਨ ਫਿਰੋਜਪੁਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਬਾਰਿਸ਼ ਕਾਰਨ ਬਹੁਤ ਜਿਆਦਾ ਡੇਂਗੂ ਲਾਰਵਾ ਬਣਨ ਦਾ ਖਦਸਾ ਬਣਿਆ ਹੋਇਆ ਹੈ ਇਸ ਨੂੰ ਰੋਕਣ ਲਈ ਸਮੂਹ ਸ਼ਹਿਰ ਨਿਵਾਸੀ ਅਤੇ ਇਲਾਕਾ ਨਿਵਾਸੀ ਆਪਣੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦੇਣ ਅਤੇ ਜਿੱਥੇ ਕਿਤੇ ਵੀ ਪਾਣੀ ਖੜਾ ਹੈ ਉਸ ਵਿੱਚ ਕਾਲਾ ਤੇਲ ਅਤੇ ਮੱਛਰ ਮਾਰਨ ਵਾਲੀ ਦਵਾਈ ਦੀ ਵਰਤੋਂ ਕਰਨ ਅਤੇ ਜੇਕਰ ਫਿਰ ਵੀ ਕਿਸੇ ਨੂੰ ਡੇਂਗੂ ਬੁਖਾਰ ਹੋਣ ਦੇ ਲੱਛਣ ਦਿਸਦੇ ਹਨ ਉਹ ਆਪਣਾ ਇਲਾਜ ਅਤੇ ਆਪਣਾ ਟੈਸਟ ਸਿਵਲ ਹਸਪਤਾਲ ਫਿਰੋਜਪੁਰ ਅਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਬਿਲਕੁਲ ਫਰੀ ਕਰਵਾ ਸਕਦਾ ਹੈ ਡੇਂਗੂ ਦਾ ਇਲਾਜ ਅੱਜ ਤੇ ਟੈਸਟ ਪੰਜਾਬ ਸਰਕਾਰ ਵੱਲੋਂ ਬਿਲਕੁਲ ਫਰੀ ਕੀਤਾ ਜਾਂਦਾ ਹੈ।



