Punjab

ਡੀਏਵੀ ਗਰਲਜ਼ ਕਾਲਜ ’ਚ ਜੇਨੇਸਿਸ ਡੈਂਟਲ ਕਾਲਜ ਵੱਲੋਂ ਦੰਦਾਂ ਚੈੱਕਅੱਪ ਕੈਂਪ ਲਗਾਇਆ

ਫਿਰੋਜ਼ਪੁਰ, 7 ਫਰਵਰੀ (ਬਾਲ ਕਿਸ਼ਨ)-  ਫਿਰੋਜ਼ਪੁਰ ਕੈਂਟ ਵਿੱਚ ਸਥਿਤ ਡੀਏਵੀ ਗਰਲਜ਼ ਕਾਲਜ ਵਿੱਚ ਜੇਨੇਸਿਸ ਡੈਂਟਲ ਕਾਲਜ ਵੱਲੋਂ ਇੱਕ ਡੈਂਟਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ ਡਾਕਟਰਾਂ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਉਚਿਤ ਸਲਾਹ ਦਿੱਤੀਕੈਂਪ ਵਿੱਚ ਜੇਨੇਸਿਸ ਡੈਂਟਲ ਕਾਲਜ ਤੋਂ ਡਾ. ਸਾਧਿਕਾ ਅਤੇ ਡਾ. ਸਰਜਨਦੀਪ ਸਿੰਘ ਨੇ ਹਿੱਸਾ ਲਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਫਾਈ ਅਤੇ ਦੇਖਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀਕਾਲਜ ਦੀ ਪਿ੍ਰੰਸਿਪਲ ਨੇ ਇਸ ਪਹਲ ਲਈ ਜੇਨੇਸਿਸ ਡੈਂਟਲ ਕਾਲਜ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਿਯਮਤ ਡੈਂਟਲ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਕਾਲਜ ਦੇ ਪੀਆਰਓ ਰਣਜੀਤ ਸਿੰਘ, ਮਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button