Punjab

ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੀ SDO ਮਨਦੀਪ ਸਿੰਘ ਨੇ ਪੇਸ਼ ਕੀਤੀ ਮਿਸਾਲ, ਰਾਤ 2 ਵਜੇ ਖੰਭੇ ‘ਤੇ ਚੜ੍ਹ ਕੇ ਮੁੜ ਚਾਲੂ ਕੀਤੀ ਬਿਜਲੀ

ਮੋਗਾ, 6 ਜੁਲਾਈ : ਬਿਜਲੀ ਵਿਭਾਗ ਦੇ ਐੱਸਡੀਓ ਮਨਦੀਪ ਸਿੰਘ ਨੇ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਜੋ ਮਿਸਾਲ ਪੇਸ਼ ਕੀਤੀ, ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਕੋਟਕਪੂਰਾ ਰੋਡ ’ਤੇ ਇਕ ਇਲਾਕੇ ਵਿਚ ਬਿਜਲੀ ਸਪਲਾਈ ਬੰਦ ਹੋਣ ਦੀ ਸੂਚਨਾ ਰਾਤ 2 ਵਜੇ ਮਿਲਣ ’ਤੇ ਮਨਦੀਪ ਸਿੰਘ ਨੇ ਬਿਨਾਂ ਕਿਸੇ ਹਿਚਕਚਾਹਟ ਦੇ ਮੌਕੇ ’ਤੇ ਪਹੁੰਚ ਕੇ ਸਿੱਧਾ ਕੰਮ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਇਹ ਇਲਾਕਾ ਹਾਲਾਂਕਿ ਉਨ੍ਹਾਂ ਦੇ ਸੇਵਾ ਹਲਕੇ ਵਿਚ ਨਹੀਂ ਸੀ ਪਰ ਲੋਕਾਂ ਦੀ ਮੁਸ਼ਕਲ ਸੁਣ ਕੇ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਵੱਧ ਹੋ ਕੇ ਇਨਸਾਨੀਅਤ ਨੂੰ ਪਹਿਲ ਦਿੱਤੀ। ਤਕਨੀਕੀ ਤੌਰ ’ਤੇ ਸਮੱਸਿਆ ਦਾ ਮੂਲ ਕਾਰਨ ਪਤਾ ਲਗਾਉਣ ਤੋਂ ਬਾਅਦ ਮਨਦੀਪ ਸਿੰਘ ਨੇ ਖੁਦ ਹੀ ਖੰਭੇ ’ਤੇ ਚੜ੍ਹ ਕੇ ਕੰਮ ਦੇ ਨਿਗਰਾਨੀ ਕੀਤੀ ਅਤੇ ਬਿਜਲੀ ਦੀ ਸਪਲਾਈ ਨੂੰ ਤੁਰੰਤ ਮੁੜ ਚਾਲੂ ਕੀਤਾ। ਇਹ ਦ੍ਰਿਸ਼ ਉਸ ਵੇਲੇ ਆਸ-ਪਾਸ ਦੇ ਲੋਕਾਂ ਵੱਲੋਂ ਮੋਬਾਈਲ ਵਿਚ ਕੈਦ ਹੋ ਗਿਆ, ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਉਨ੍ਹਾਂ ਦੀ ਹਿੰਮਤ, ਸਮਰਪਣ ਅਤੇ ਜ਼ਿੰਮੇਵਾਰੀ ਭਰੀ ਸੋਚ ਦੀ ਖੁਲ੍ਹ ਕੇ ਸ਼ਲਾਘਾ ਕਰ ਰਹੇ ਹਨ। ਇਸ ਮੌਕੇ ਇਲਾਕੇ ਦੇ ਵੱਡੇ ਸਮੂਹ ਨੇ ਮਨਦੀਪ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਅਜਿਹੇ ਜ਼ਿੰਮੇਵਾਰ ਅਤੇ ਲੋਕ-ਦਰਦੀਆਂ ਅਧਿਕਾਰੀ ਹੋਣ, ਤਾਂ ਵਿਭਾਗਾਂ ਵਿਚ ਸੂਧਾਰ ਆਉਣਾ ਲਾਜ਼ਮੀ ਹੈ। ਕੋਟਕਪੂਰਾ ਰੋਡ ਦੇ ਨਿਵਾਸੀਆਂ ਨੇ ਕਿਹਾ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਰਾਤ ਦੇ 2 ਵਜੇ ਕੋਈ ਅਧਿਕਾਰੀ ਆਪਣੀ ਨੀਂਦ ਛੱਡ ਕੇ ਸਾਡੀ ਸਮੱਸਿਆ ਸੁਣੇਗਾ। ਇਹ ਤਾਂ ਸੱਚਮੁੱਚ ਹੀ ਵੱਡੀ ਗੱਲ ਹੈ। ਇਸ ਮੌਕੇ ਜਦੋਂ ਮਨਦੀਪ ਸਿੰਘ ਨਾਲ ਪੱਤਰਕਾਰਾਂ ਵੱਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਤਰਜੀਹ ਲੋਕਾਂ ਦੀ ਸੁਵਿਧਾ ਹੈ। ਜਦੋਂ ਮੇਰੇ ਧਿਆਨ ਵਿਚ ਆਇਆ ਕਿ ਲੋਕ ਬਿਜਲੀ ਬੰਦ ਹੋਣ ਕਰਕੇ ਪਰੇਸ਼ਾਨ ਹਨ, ਤਾਂ ਮੈਂ ਆਪਣੀ ਡਿਊਟੀ ਸਮਝ ਕੇ ਤੁਰੰਤ ਮੌਕੇ ’ਤੇ ਪਹੁੰਚਿਆ। ਅਸੀਂ ਅਧਿਕਾਰੀ ਲੋਕਾਂ ਲਈ ਹੀ ਹਾਂ, ਜੇਕਰ ਉਹੀ ਪਰੇਸ਼ਾਨ ਰਹਿਣ ਤਾਂ ਅਸਲੀ ਸੇਵਾ ਕਿੱਥੇ ਰਹਿ ਜਾਂਦੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਵਿਭਾਗ ਵਿਚ ਲੋਕਾਂ ਦੇ ਭਰੋਸੇ ਨੂੰ ਜਿੰਦਾ ਰੱਖਣ ਲਈ ਉਹ ਹਮੇਸ਼ਾ ਅਜਿਹੇ ਕੰਮਾਂ ਲਈ ਤਿਆਰ ਹਨ।

Related Articles

Leave a Reply

Your email address will not be published. Required fields are marked *

Back to top button