Punjab

ਡਾ. ਹਰਜੋਤ ਕਮਲ ਨੂੰ ਹਰਮਨਦੀਪ ਨੇ ਕੀਤਾ ਸਨਮਾਨਿਤ

ਮੋਗਾ, 6 ਅਗਸਤ :  ਭਾਜਪਾ ਯੁਵਾ ਮੋਰਚਾ ਕਾਲਜ ਆਊਟਰੀਚ ਦੇ ਸੂਬਾ ਇੰਚਾਰਜ ਹਰਮਨਦੀਪ ਸਿੰਘ ਮੀਤਾ ਵਲੋਂ ਮੋਗਾ ਹਲਕੇ ਤੋਂ ਸਾਬਕਾ ਵਿਧਾਇਕ ਨੂੰ ਮੋਗਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਬਣਨ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਹੰਚੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਉਪ ਪ੍ਰਧਾਨ ਰਾਜੇਸ਼ ਬਾਘਾ ਵੱਲੋਂ ਵੀ ਨਵਨਿਯੁਕਤ ਜ਼ਿਲਾ ਪ੍ਰਧਾਨ ਹਰਜੋਤ ਕਮਲ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਮਨਦੀਪ ਮੀਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਦਾ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਮੋਗਾ ਜ਼ਿਲ੍ਹੇ ਦੀ ਕਮਾਂਡ ਸੰਭਾਲਣ ’ਤੇ ਧੰਨਵਾਦ ਕਰਦਿਆਂ ਆਖਿਆ ਕਿ ਡਾ. ਹਰਜੋਤ ਕਮਲ ਬਹੁਤ ਹੀ ਮਿਲਣਸਾਰ ਸਾਰ ਹਨ ਅਤੇ ਮੋਗਾ ਹਲਕੇ ਦੇ ਸਾਬਕਾ ਵਿਧਾਇਕ ਹੋਣ ਕਰ ਕੇ ਉਨ੍ਹਾਂ ਦਾ ਮੋਗਾ ਜ਼ਿਲ੍ਹੇ ਅੰਦਰ ਵੱਡਾ ਅਧਾਰ ਹੈ, ਜੋ ਲੰਮੇ ਸਮੇਂ ਤੋਂ ਮੋਗਾ ਜ਼ਿਲੇ ਅੰਦਰ ਵਿਚਰ ਰਹੇ ਹਨ। ਮੀਤਾ ਨੇ ਦੱਸਿਆ ਕਿ ਹਰਜੋਤ ਕਮਲ ਤਜਰਬੇਕਾਰ ਨੇਤਾ ਹੋਣ ਦੇ ਨਾਤੇ ਇਨ੍ਹਾਂ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰ ’ਤੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਮ ਲੋਕਾਂ ਦੇ ਮੁੱਦੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਏ ਜਾ ਸਕਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਜਸਵਿੰਦਰ ਸਿੰਘ ਪ੍ਰਿੰਸ, ਸਰਪੰਚ ਲਖਵੰਤ ਸਿੰਘ, ਐੱਮਸੀ ਕੁਲਵਿੰਦਰ ਕੌਰ, ਰਾਓ ਬਿੰਦਰ ਪੱਬੀ, ਜਗਸੀਰ ਸਿੰਘ ਸੀਰਾ ਚਕਰ, ਸੰਦੀਪ ਸਿੰਘ, ਰਾਜ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button