Punjab

ਠੱਗੀ ਦਾ ਨਵਾਂ ਅੰਦਾਜ਼, ਬਜ਼ੁਰਗ ਨੂੰ ਆਇਆ ਫੇਸਬੁੱਕ ’ਤੇ ਆਇਆ ਇਕ ਪੌਪਅੱਪ ਡਿਸਪਲੇ

ਖਾਤੇ 'ਚੋਂ ਉੱਡੇ ਕਰੋੜਾਂ ਰੁਪਏ

ਐੱਸਏਐੱਸ ਨਗਰ, 8 ਸਤੰਬਰ : ਸ਼ਾਤਰ ਠੱਗਾਂ ਨੇ ਵ੍ਹਟਸਐੱਪ ਗਰੁੱਪ, ਕਸਟਮਰ ਕੇਅਰ ਨੰਬਰ ਅਤੇ ਫੇਕ ਆਈਡੀ ਬਣਾ ਕੇ ਬਜ਼ੁਰਗ ਨੂੰ ਆਪਣੇ ਜਾਲ ਵਿਚ ਇਸ ਤਰ੍ਹਾਂ ਫਸਾਇਆ ਕਿ ਉਹ ਇਕ ਦੇ ਬਾਅਦ ਇਕ ਕਰੀਬ 1.5 ਕਰੋੜ ਰੁਪਏ ਗਵਾ ਬੈਠੇ। ਠੱਗਾਂ ਨੇ ਸ਼ੁਰੂ ਵਿਚ 10 ਹਜ਼ਾਰ ਰੁਪਏ ਨਿਵੇਸ਼ ਕਰਵਾ ਕੇ ਫੇਕ ਆਈਡੀ ਵਿਚ ਉਸਨੂੰ ਦੁਗਣਾ ਦਿਖਾ ਦਿੱਤਾ, ਜਿਸ ਨਾਲ ਭਰੋਸਾ ਬਣ ਗਿਆ। ਇਸ ਤੋਂ ਬਾਅਦ ਉਸਨੂੰ ਵੱਡੀਆਂ ਰਕਮਾਂ ਟਰਾਂਸਫ਼ਰ ਕਰਨ ਲਈ ਮਜਬੂਰ ਕੀਤਾ ਗਿਆ। ਸ਼ਿਕਾਇਤਕਾਰ ਰਾਜਨਦੀਪ ਸਿੰਘ ਟਿਵਾਣਾ (ਨਿਵਾਸੀ ਸੈਕਟਰ-71) ਨੇ ਸਾਈਬਰ ਕਰਾਈਮ ਪੁਲਿਸ ਨੂੰ ਦੱਸਿਆ ਕਿ 2 ਜੂਨ ਨੂੰ ਉਸਦੇ ਫੇਸਬੁੱਕ ਅਕਾਊਂਟ ’ਤੇ ਇਕ ਪੌਪਅੱਪ ਆਇਆ, ਜਿਸ ਵਿਚ ਐੱਚਡੀਐੱਫਸੀ ਸਿਕਿਊਰਟੀ ਪ੍ਰਾਈਵੇਟ ਲਿਮਿਟਡ ਅਤੇ ਅਪਸਟਾਕ ਪ੍ਰਾਈਵੇਟ ਲਿਮਿਟਡ ਦੇ ਨਾਮ ਨਾਲ ਨਿਵੇਸ਼ ਕਰਨ ਦਾ ਝਾਂਸਾ ਦਿੱਤਾ ਗਿਆ ਸੀ। ਲਿੰਕ ’ਤੇ ਕਲਿੱਕ ਕਰਨ ਨਾਲ ਉਹ ਬੀ-7 ਐੱਚਡੀਐੱਫਸੀ ਮਾਰਕਿਟ ਨੈਵੀਗੇਸ਼ਨ ਨਾਮ ਦੇ ਵ੍ਹਟਸਐੱਪ ਗਰੁੱਪ ਵਿਚ ਸ਼ਾਮਲ ਹੋ ਗਿਆ ਅਤੇ ਠੱਗੀ ਦੀ ਸ਼ੁਰੂਆਤ ਹੋ ਗਈ। ਠੱਗਾਂ ਨੇ ਨਕਲੀ ਕੰਪਨੀਆਂ ਦੇ ਨਾਮ, ਜਾਅਲੀ ਐੱਸਈਬੀਆਈ ਸਰਟੀਫ਼ਿਕੇਟ ਅਤੇ ਸੀਈਓ ਬਣ ਕੇ ਪੂਰਾ ਖੇਡ ਰਚਿਆ। ਉਨ੍ਹਾਂ ਨੇ ਕਈ ਵਾਰ ਨਵੀਆਂ ਆਈਡੀ ਬਣਾਕੇ ਉਸ ਵਿਚ ਪੈਸੇ ਦੁਗਣੇ ਦਿਖਾਏ, ਪਰ ਆਖ਼ਰ ਵਿਚ ਸਾਰੀ ਆਈਡੀ ਡਿਲੀਟ ਕਰ ਦਿੱਤੀ ਅਤੇ ਬਜ਼ੁਰਗ ਦਾ ਇਕ ਪੈਸਾ ਵੀ ਵਾਪਸ ਨਹੀਂ ਕੀਤਾ। ਸਾਈਬਰ ਕਰਾਈਮ ਪੁਲਿਸ ਨੇ ਰਾਜਨਦੀਪ ਸਿੰਘ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਟੀ ਐਕਟ ਦੀ ਧਾਰਾ 66ਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਠੱਗੀ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸ ਸਾਹਮਣੇ ਆ ਚੁੱਕੇ ਹਨ।

Related Articles

Leave a Reply

Your email address will not be published. Required fields are marked *

Back to top button